Jasmine Sandlas news: ਜੈਸਮੀਨ ਸੈਂਡਲਸ `ਤੇ ਕੌਣ ਪਾ ਰਿਹਾ ਦਬਾਅ? ਗਾਇਕਾ ਨੇ ਕਿਹਾ, `ਮੈਂ ਕਿਸੇ ਨੂੰ ਥੱਪੜ ਮਾਰਨਾ ਚਾਹੁੰਦੀ ਸੀ`
Aug 06, 2023, 21:13 PM IST
Jasmine Sandlas news video: ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਆਪਣੇ ਜਬਰਦਸਤ ਗੀਤ ਲਈ ਜਾਣੀ ਜਾਂਦੀ ਹੈ। ਉਹ ਅਕਸਰ ਸੋਸ਼ਲ ਮੀਡਿਆ 'ਤੇ ਆਪਣੀ ਨਿੱਜੀ ਜਿੰਦਗੀ ਬਾਰੇ ਵੀ ਗੱਲਾਂ ਕਰਦੀ ਰਹਿੰਦੀ ਹੈ। ਇਸ ਦੌਰਾਨ ਉਨ੍ਹਾਂ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤੀ ਅਤੇ ਇਸਦੇ ਕਿਹਾ ਕਿ ਉਸ 'ਤੇ ਕੋਈ ਦਬਾਅ ਪਾ ਰਿਹਾ ਸੀ। ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, "ਮੈਂ ਇਸ ਤਰ੍ਹਾਂ ਉੱਠ ਗਈ। ਮੈਨੂੰ ਬਹੁਤ ਪਿਆਰ ਕੀਤਾ ਜਾਂਦਾ ਹੈ ਅਤੇ ਰੱਬ ਮੇਰੀ ਰੱਖਿਆ ਕਰਦਾ ਹੈ। ਮੈਂ ਸ਼ੁਕਰਗੁਜ਼ਾਰ ਹਾਂ। ਹਾਲਾਂਕਿ, ਪਿਛਲਾ ਹਫ਼ਤਾ ਮੇਰੇ ਲਈ ਬਹੁਤ ਵਿਅਸਤ ਰਿਹਾ। ਮੈਂ ਪਰੇਸ਼ਾਨ, ਬੇਚੈਨ ਅਤੇ ਬਹੁਤ ਆਲੋਚਨਾਤਮਕ ਮਹਿਸੂਸ ਕੀਤਾ। ਲੋਕ ਮੇਰੇ 'ਤੇ ਦਬਾਅ ਪਾ ਰਹੇ ਸਨ। ਮੈਂ ਕਿਸੇ ਨੂੰ ਥੱਪੜ ਮਾਰਨਾ ਚਾਹੁੰਦੀ ਸੀ ਪਰ ਮੈਂ ਅਜਿਹਾ ਨਹੀਂ ਕੀਤਾ। ਮੇਰੀ ਸਾਰਿਆਂ ਨਾਲ ਬਹਿਸ ਹੋਈ। ਇਹ ਜਿਆਦਾਤਰ ਕੁੰਭ ਪੂਰਨਮਾਸ਼ੀ ਸੀ ਅਤੇ ਮਰਕਰੀ ਰੀਟ੍ਰੋਗ੍ਰੇਡ ਸੀ। ਚੰਗਾ ਬਾਏ।"