Jathedar giani harpreet singh: ਸੂਰਜ ਪੱਛਮ ਤੋਂ ਚੜ੍ਹ ਸਕਦਾ ਹੈ, ਸਮੁੰਦਰ ਸੁੱਕ ਸਕਦੇ ਨੇ, ਪਰ `84 ਭੁੱਲੀ ਨਹੀਂ ਜਾਣੀ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ
Jun 06, 2023, 10:52 AM IST
Jathedar giani harpreet singh: ਸ਼੍ਰੀ ਹਰਮੰਦਿਰ ਸਾਹਿਬ, ਅੰਮ੍ਰਿਤਸਰ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਹੈ। ਇਸਦੇ ਵਿਚ ਉਹ ਕਹਿੰਦੇ ਨਜ਼ਰ ਆਏ ਕਿ ਜੇ ਸਿੱਖ ਸ਼ਕਤੀ ਇਕੱਠੀ ਹੋਗੀ ਤਾਂ ਸਰਕਾਰ ਨੂੰ ਵੀ ਝੁਕਾ ਸਕਦੀ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ 1984 ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਅਸੀ ਇਕੱਠੇ ਹੋਏ ਹਾਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬਹੁਤੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ, ਜਿਸਦੀ ਪੂਰੀ ਜਾਣਕਾਰੀ ਇਸ ਵੀਡੀਓ ਚੋਂ ਲੈ ਸਕਦੇ ਹੋਂ, ਵੀਡੀਓ ਵੇਖੋ ਤੇ ਜਾਣੋ..