Kainaat Arora Video: ਕਾਇਨਾਤ ਅਰੋੜਾ ਮੁੰਬਈ ਹਵਾਈ ਅੱਡੇ `ਤੇ ਆਈ ਨਜ਼ਰ; ਵੀਡੀਓ `ਤੇ ਪ੍ਰਸ਼ੰਸਕ ਲੁਟਾ ਰਹੇ ਪਿਆਰ
ਪੰਜਾਬੀ ਸਿਨੇਮਾ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਕਾਇਨਾਤ ਅਰੋੜਾ ਤੇਲਗੂ, ਮਲਿਆਲਮ ਦੇ ਨਾਲ-ਨਾਲ ਬਾਲੀਵੁੱਡ ’ਚ ਵੀ ਐਂਟਰੀ ਕਰ ਚੁੱਕੀ ਹੈ। ਅਦਾਕਾਰਾ ਹੁਣ ਨਿਰਮਾਤਾ ਨਿਰਦੇਸ਼ਕ ਕੇ.ਸੀ ਬੋਕਾਡੀਆਂ ਵੱਲੋਂ ਬਣਾਈ ਜਾ ਰਹੀ ਫਿਲਮ ‘ਤੀਸਰੀ ਬੇਗਮ’ ਵਿੱਚ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ। ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਨਾਲ ਸਬੰਧਤ ਕਾਇਨਾਤ ਨੇ ਕਈ ਪੰਜਾਬੀ ਫਿਲਮਾਂ ਵਿੱਚ ਸ਼ਾਨਦਾਰੀ ਐਕਟਿੰਗ ਕੀਤੀ। ਹਾਲ ਵਿੱਚ ਮੁੰਬਈ ਦੇ ਹਵਾਈ ਅੱਡੇ ਨਜ਼ਰ ਆਈ। ਇਸ ਵੀਡੀਓ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਹੀ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।