Gurdaspur News: 77 ਸਾਲ ਬਾਅਦ ਪਾਕਿਸਤਾਨ ਤੋਂ ਆਪਣੇ ਜਨਮ ਸਥਾਨ ਪਿੰਡ ਮਚਰਾਏ ਪੁੱਜੇ ਖੁਰਸ਼ੀਦ; ਅੱਖਾਂ `ਚ ਸਨ ਹੰਝੂ
Gurdaspur News: 1947 ਦੀ ਵੰਡ ਵੇਲੇ ਵੱਡੀ ਗਿਣਤੀ ਵਿੱਚ ਭਾਰਤ ਅਤੇ ਪਾਕਿਸਤਾਨ ਵਿੱਚ ਘਰਾਂ ਜੇ ਉਜਾੜੇ ਹੋਏ। ਇਸ ਦਰਦ ਨੂੰ ਲੈ ਜੀਣ ਵਾਲੇ ਲੋਕ ਦੱਸਦੇ ਹਨ ਕਿਹੜੇ ਹਾਲਾਤ ਵਿੱਚ ਉਨ੍ਹਾਂ ਨੂੰ ਆਪਣੇ ਪਿੰਡ ਤੇ ਜਨਮ ਸਥਾਨ ਛੱਡ ਕੇ ਭਾਰਤ ਤੋਂ ਪਾਕਿਸਤਾਨ ਜਾਂ ਪਾਕਿਸਤਾਨ ਤੋਂ ਭਾਰਤ ਆਉਣਾ ਪਿਆ। 90 ਸਾਲਾ ਖੁਰਸ਼ੀਦ ਅਹਿਮਦ 77 ਸਾਲ ਬਾਅਦ ਗੁਰਦਾਸਪੁਰ ਵਿੱਚ ਸਥਿਤ ਆਪਣੇ ਜਨਮ ਸਥਾਨ ਪਿੰਡ ਮਚਰਾਏ ਵਿੱਚ ਪੁੱਜੇ। ਖੁਰਸ਼ੀਦ ਦੱਸਦੇ ਹਨ ਕਿ ਚਾਹੇ ਉਹ ਉਥੇ ਪਾਕਿਸਤਾਨ ਵਿੱਚ ਰਹਿੰਦੇ ਸਨ ਪਰ ਮਨ ਵਿੱਚ ਇਹੀ ਚਾਹਤ ਸੀ ਕਿ ਕਦੇ ਤਾਂ ਉਹ ਆਪਣੇ ਪਿੰਡ ਜਾਣਗੇ ਜਿਥੇ ਉਨ੍ਹਾਂ ਦਾ ਜਨਮ ਹੋਇਆ ਤੇ ਬਚਪਨ ਬੀਤਿਆ ਸੀ।