Fazilka News: ਗਲੀ `ਚ ਖੇਡ ਰਿਹਾ ਬੱਚਾ ਖੁੱਲ੍ਹੇ ਸੀਵਰੇਜ `ਚ ਡਿੱਗਿਆ, ਸਾਹਮਣੇ ਆਈ ਸੀਸੀਟੀਵੀ
Kid Fell in Sewerage at Abohar in Punjab's Fazilka CCTV Video News: ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਦੀ ਜੰਮੂ ਬਸਤੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਗਲੀ ਵਿੱਚ ਖੇਡ ਰਿਹਾ ਇੱਕ ਬੱਚਾ ਖੁੱਲ੍ਹੇ ਸੀਵਰੇਜ ਵਿੱਚ ਡਿੱਗ ਗਿਆ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਉਸ ਨੂੰ ਬਚਾਇਆ ਗਿਆ ਅਤੇ ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਪਰ ਅਜਿਹੇ 'ਚ ਸਵਾਲ ਖੜ੍ਹੇ ਹੋ ਰਹੇ ਹਨ ਕਿ ਪ੍ਰਸ਼ਾਸਨ ਵੱਲੋਂ ਇਨ੍ਹਾਂ ਸੀਵਰੇਜਾਂ ਨੂੰ ਕਿਉਂ ਨਹੀਂ ਢੱਕਿਆ ਗਿਆ।