Kisan Andolan News: ਇਸ ਪਰਿਵਾਰ ਨੂੰ ਸਲਾਮ; ਕਿਸਾਨ ਅੰਦੋਲਨ ਦੌਰਾਨ ਕਰ ਰਹੇ ਨੇ ਸਾਫ਼-ਸਫ਼ਾਈ ਦੀ ਸੇਵਾ
Kisan Andolan News: 13 ਫਰਵਰੀ ਤੋਂ ਸ਼ੰਭੂ ਬਾਰਡਰ ਉਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਲੁਧਿਆਣਾ ਦਾ ਇੱਕ ਪਰਿਵਾਰ ਸਫ਼ਾਈ ਕਰਨ ਲਈ ਪੁੱਜਿਆ ਹੋਇਆ। ਇਹ ਪਰਿਵਾਰ ਆਪਣੇ ਨਾਲ ਆਪਣੇ ਗੁਆਂਢੀਆਂ ਨੂੰ ਵੀ ਲੈ ਕੇ ਆਇਆ ਹੋਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅੰਨਦਾਤਾ ਆਪਣੀ ਹੱਕੀ ਮੰਗਾਂ ਲਈ ਅੰਦੋਲਨ ਉਤੇ ਡਟਿਆ ਹੋਇਆ। ਇਥੇ ਬਹੁਤ ਸਾਰੇ ਲੋਕਾਂ ਵੱਲੋਂ ਲੰਗਰ ਲਗਾਏ ਜਾ ਰਹੇ ਹਨ। ਇਸ ਕਾਰਨ ਕੁਝ ਗੰਦਗੀ ਵੀ ਪੈ ਰਹੀ ਹੈ। ਇਹ ਪਰਿਵਾਰ ਸਫ਼ਾਈ ਦੀ ਪੂਰੀ ਸੇਵਾ ਕਰ ਰਿਹਾ ਹੈ।