Kisan Andolan: ਸ਼ੰਭੂ ਬਾਰਡਰ `ਤੇ ਕਿਸਾਨਾਂ ਦੇ ਹੌਂਸਲੇ ਬੁਲੰਦ! ਜੇ.ਸੀ. ਬੀ. ਮਸ਼ੀਨਾਂ ਲੈ ਕੇ ਪਹੁੰਚ ਗਏ ਕਿਸਾਨ, ਵੇਖੋ ਵੀਡੀਓ
Kisan Andolan JCB Video : ਕਿਸਾਨ ਜਥੇਬੰਦੀਆਂ ਨੇ ਸਵੇਰ ਤੋਂ ਹੀ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਰਣਨੀਤੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਲੈ ਕੇ ਸਰਹੱਦ ’ਤੇ ਪਹੁੰਚ ਗਏ ਹਨ। ਉਹ ਪੁਲੀਸ ਵੱਲੋਂ ਲਾਏ ਪੱਥਰਾਂ ਅਤੇ ਬੈਰੀਕੇਡਾਂ ਨੂੰ ਤੋੜਨ ਲਈ ਕਈ ਭਾਰੀ ਮਸ਼ੀਨਾਂ ਆਪਣੇ ਨਾਲ ਲੈ ਕੇ ਆਏ ਹਨ।ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿਚ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੋਂ ਦਿੱਲੀ ਵੱਲ ਰਵਾਨਾ ਹੋਣਗੇ। ਕਿਸਾਨ ਆਗੂਆਂ ਨੇ ਇਕੱਠ ਨੂੰ ਕੰਟਰੋਲ ਕਰਨ ਤੇ ਨੌਜਵਾਨਾਂ ਨੂੰ ਜ਼ਾਬਤੇ ਵਿਚ ਰੱਖਣ ਲਈ ਟੀਮਾਂ ਬਣਾਈਆਂ ਹਨ। (video credit hardworklover)