ਜਾਣੋ ਕਿਉਂ ਹੁੰਦਾ ਹੈ ਕਮਰ ਦਰਦ ਅਤੇ ਇਸਦਾ ਵਧੀਆ ਇਲਾਜ
Oct 28, 2022, 15:13 PM IST
ਕਮਰ ਦਰਦ ਦੀ ਸ਼ਿਕਾਇਤ ਹਰ ਉਹ ਵਿਅਕਤੀ ਕਰਦਾ ਹੈ ਜੋ ਲਗਾਤਾਰ ਬੈਠ ਕੇ ਕੰਮ ਕਰਦਾ ਹੈ ਜਾਂ ਕੋਈ ਭਾਰੀ ਕੰਮ ਕਰਦਾ ਹੈ। ਦਰਅਸਲ ਆਮ ਤੌਰ 'ਤੇ ਸਰਦੀ, ਜ਼ੁਕਾਮ ਵਿੱਚ ਕਮਰ ਦਰਦ ਸਭ ਤੋਂ ਵੱਧ ਹੁੰਦੀ ਹੈ ਅਤੇ ਇਸਦੀ ਸ਼ਿਕਾਇਤ ਵੀ ਜ਼ਿਆਦਾ ਹੁੰਦੀ ਹੈ। ਇਹ ਦਰਦ ਤੁਹਾਡੀ ਰੀੜ੍ਹ ਦੀ ਹੱਡੀ ਵਿੱਚ ਹੁੰਦੀ ਹੈ, ਇਸ ਲਈ ਇਸਨੂੰ Spine Pain ਜਾਂ ਪਿੱਠ ਦਾ ਦਰਦ ਵੀ ਕਹਿੰਦੇ ਹਨ।
ਇਹ ਦਰਦ ਹੋਰ ਕਈ ਕਾਰਨਾਂ ਕਰਕੇ ਹੋ ਸਕਦੀ ਹੈ ਜਿਵੇਂ ਕਿ ਗਲਤ ਪੋਜੀਸ਼ਨ ਵਿੱਚ ਬੈਠਣ ਨਾਲ, ਗਲਤ ਤਰੀਕੇ ਨਾਲ ਭਾਰ ਚੁੱਕਣ ਨਾਲ, ਸਰੀਰਕ ਜਾਂ ਮਾਨਸਿਕ ਤਣਾਅ ਕਾਰਨ, ਕਸਰਤ ਨਾ ਕਰਨ ਕਰਕੇ ਆਦਿ।
ਤੁਸੀਂ ਇਸ ਦਰਦ ਤੋਂ ਆਸਾਨੀ ਨਾਲ ਬਚ ਸਕਦੇ ਹੋ ਜੇਕਰ ਤੁਸੀਂ ਆਪਣੀ ਜੀਵਨਸ਼ੈਲੀ ਵਿੱਚ ਕਸਰਤ, ਯੋਗਾ, ਵਧੀਆ ਅਤੇ ਸਿਹਤਮੰਦ ਭੋਜਨ ਦਾ ਪਾਲਣ ਕਰੋ। ਤੁਹਾਨੂੰ ਆਪਣੇ ਆਰਾਮ ਅਤੇ ਨੀਂਦ ਵੱਲ ਵੀ ਧਿਆਨ ਦੇਣਾ ਹੋਵੇਗਾ।