Ajab Gajab News: Darling ਕਹਿਣਾ ਤੁਹਾਨੂੰ ਪੈ ਸਕਦਾ ਹੈ ਮਹਿੰਗਾ, ਹੋ ਸਕਦੀ ਹੈ ਜੇਲ੍ਹ
ਰਵਿੰਦਰ ਸਿੰਘ Tue, 05 Mar 2024-5:39 pm,
Ajab Gajab News: ਹੁਣ ਕਿਸੇ ਅਣਜਾਣ ਲੜਕੇ ਜਾਂ ਲੜਕੀ ਨੂੰ ਡਾਰਲਿੰਗ ਕਹਿਣਾ ਮਹਿੰਗਾ ਪੈ ਸਕਦਾ ਹੈ। ਦਰਅਸਲ ਕੋਲਕੱਤਾ ਹਾਈ ਕੋਰਟ ਨੇ ਕਿਹਾ ਕਿ ਜੇਕਰ ਕਿਸੇ ਸਖ਼ਸ਼ ਨੇ ਕਿਸੇ ਅਣਜਾਣ ਮਹਿਲਾ ਨੂੰ ਡਾਰਲਿੰਗ ਕਿਹਾ ਤਾਂ ਉਸ ਨੂੰ ਯੌਨ ਤਸ਼ੱਦਦ ਦਾ ਮੁਲਜ਼ਮ ਮੰਨਿਆ ਜਾਵੇਗਾ ਅਤੇ ਉਸ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ ਅਤੇ ਜੁਰਮਾਨਾ ਵੀ ਭਰਨਾ ਪੈ ਸਕਦਾ ਹੈ। ਹਾਈ ਕੋਰਟ ਦੀ ਪੋਰਟ ਬਲੇਅਰ ਬੈਂਚ ਦੇ ਜੱਜ ਜਸਟਿਸ ਜੈ ਸੇਨਗੁਪਤਾ ਨੇ ਕਿਹਾ ਕਿ ਭਾਵੇਂ ਹੀ ਮੁਲਜ਼ਮ ਨੇ ਸ਼ਰਾਬ ਪੀ ਰੱਖੀ ਹੋਵੇ ਜਾਂ ਕਿਸੇ ਸਥਿਤੀ ਵਿੱਚ ਹੋਵੇ। ਜੇਕਰ ਉਸ ਨੇ ਕਿਸੇ ਅਣਜਾਣ ਮਹਿਲਾ ਨੂੰ ਡਾਰਲਿੰਗ ਕਿਹਾ ਹੈ ਤਾਂ ਉਸ ਨੂੰ ਸੈਕਸੂਅਲ ਹਰਾਸ਼ਮੈਂਟ ਦਾ ਦੋਸ਼ੀ ਮੰਨਿਆ ਜਾਵੇਗਾ।