IIFA Awards 2024: ਆਈਆਈਐਫਏ ਐਵਾਰਡ 2024 ਵਿੱਚ ਬਲੈਕ ਗਾਊਨ `ਚ ਕ੍ਰਿਤੀ ਸੈਨਨ ਨੇ ਢਾਹਿਆ ਕਹਿਰ; ਦੇਖੋ ਵੀਡੀਓ
IIFA Awards 2024: ਸ਼ੁੱਕਰਵਾਰ ਤੋਂ IIFA Awards 2024 ਦਾ ਆਗਾਜ਼ ਹੋ ਚੁੱਕਾ ਹੈ। ਇਥੇ ਬਹੁਤ ਸਾਰੇ ਕਲਾਕਾਰ ਆਪਣਾ ਜਲਵਾ ਬਿਖੇਰ ਰਹੇ ਹਨ। 27 ਸਤੰਬਰ ਤੋਂ ਸ਼ੁਰੂ ਹੋ ਕੇ 3 ਦਿਨ ਤੱਕ ਚੱਲਣ ਵਾਲੇ ਇਸ ਐਵਾਰਡ ਸਮਾਰੋਹ ਵਿੱਚ ਬਾਲੀਵੁੱਡ ਸਿਤਾਰੇ ਧੂਮ ਮਚਾ ਰਹੇ ਹਨ। ਇਸ ਸਮਾਰੋਹ ਵਿੱਚ ਬਾਲੀਵੁੱਡ ਆਦਾਕਾਰਾ ਕ੍ਰਿਤੀ ਸੈਨਨ ਆਪਣੀ ਵੱਖਰੀ ਲੁੱਕ ਵਿੱਚ ਪੁੱਜੀ। ਇਸ ਦੌਰਾਨ ਕ੍ਰਿਤੀ ਸੈਨਨ ਨੇ ਕਿਹਾ ਕਿ ਮੈਂ ਸਿਰਫ਼ ਇਕ ਨਵੀਂ ਕਲਾਕਾਰ ਹਾਂ। ਇਕ ਨਿਰਮਾਤਾ ਦੇ ਤੌਰ ਉਤੇ ਇਹ ਮੇਰੀ ਫਿਲਮ ਦਾ ਤਜਰਬਾ ਕੀਤਾ ਵਧੀਆ ਰਿਹਾ ਹੈ ਅਤੇ ਰਚਨਾਤਮਕ ਤੌਰ ਉਤੇ ਇਹ ਬਹੁਤ ਸੰਤੁਸ਼ਟੀਜਨਕ ਰਹੀ ਹੈ।