Labour Day: `ਸਾਡਾ ਕਾਹਦਾ ਮਜਦੂਰ ਦਿਵਸ ਕਣਕ ਲੈਣ ਨੂੰ ਪੈਸੇ ਨ੍ਹੀ ਕੋਲ`, ਮਜਦੂਰ ਦਿਵਸ `ਤੇ ਅੱਖਾਂ ਚੋਂ ਹੰਝੂ ਆ ਜਾਣਗੇ ਮਜਦੂਰਾਂ ਦੀਆਂ ਗੱਲਾਂ ਸੁਣ
Happy Labour Day 2024: ਅੱਜ ਕੌਮਾਂਤਰੀ ਮਜ਼ਦੂਰ ਦਿਵਸ ਹੈ। ਇਸ ਦੌਰਾਨ ਮਜ਼ਦੂਰਾਂ ਨੇ ਕਿਹਾ ਕਿ ਮਜ਼ਦੂਰ ਦਿਵਸ 'ਤੇ ਵੀ ਅਸੀਂ ਪੈਸੇ ਕਮਾਉਣ ਲਈ ਘਰੋਂ ਨਿਕਲਦੇ ਹਾਂ, ਸਾਡਾ ਕੋਈ ਮਜ਼ਦੂਰ ਦਿਵਸ ਨਹੀਂ ਹੁੰਦਾ ਪਰ ਸਾਰੇ ਆਗੂ ਅਤੇ ਸਰਕਾਰੀ ਮੁਲਾਜ਼ਮ ਵੀ ਇਸ ਦਿਨ ਨੂੰ ਮਜ਼ਦੂਰ ਦਿਵਸ ਕਹਿ ਕੇ ਮਨਾਉਂਦੇ ਹਨ ਪਰ ਸਾਨੂੰ ਕੋਈ ਛੁੱਟੀ ਨਹੀਂ ਮਿਲਦੀ ਹਰ ਰੋਜ਼ ਕੰਮ ਕਰਨਾ ਪੈਂਦਾ ਹੈ, ਤਾਂ ਹੀ ਸਾਡੇ ਘਰਾਂ ਦੇ ਚੁੱਲ੍ਹੇ ਨੂੰ ਅੱਗ ਬਲਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਕੰਮ ਲਈ ਘਰੋਂ ਨਿਕਲਦੇ ਹਾਂ ਤਾਂ ਸੋਚਦੇ ਹਾਂ ਕਿ ਸ਼ਾਮ ਦੀ ਰੋਟੀ ਲਈ ਸਾਨੂੰ ਕੋਈ ਕੰਮ ਮਿਲ ਜਾਵੇਗਾ ਪਰ ਜਦੋਂ ਸਾਨੂੰ ਕੰਮ ਨਹੀਂ ਮਿਲਦਾ ਤਾਂ ਨਿਰਾਸ਼ ਹੋ ਕੇ ਘਰ ਪਰਤਣਾ ਪੈਂਦਾ ਹੈ।