ਪੰਜਾਬ ਵਿੱਚ ਤਾਪਮਾਨ ਆਮ ਦਿਨਾਂ ਦੇ ਮੁਕਾਬਲੇ 2 ਡਿਗਰੀ ਦੀ ਗਿਰਾਵਟ, ਇਸ ਤਰੀਕ ਨੂੰ ਚੰਗੀ ਧੁੱਪ ਨਿਕਲਣ ਦੀ ਹੈ ਸੰਭਾਵਨਾ
Jan 06, 2023, 19:00 PM IST
ਹਿਮਾਚਲ ਦੀਆਂ ਪਹਾੜੀਆਂ 'ਚ ਹੋਈ ਬਰਫਬਾਰੀ ਤੋਂ ਬਾਅਦ ਪੰਜਾਬ 'ਚ ਸੀਤ ਲਹਿਰ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਦਿਨ ਭਰ ਧੁੰਦ ਅਤੇ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ। ਤਾਪਮਾਨ ਵਿੱਚ ਵੀ ਆਮ ਦਿਨਾਂ ਦੇ ਮੁਕਾਬਲੇ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਸੀਤ ਲਹਿਰ ਦਾ ਕਹਿਰ 2 ਦਿਨ ਹੋਰ ਜਾਰੀ ਰਹੇਗਾ। ਮੌਸਮ ਦੇ ਇਸ ਮਿਜਾਜ਼ ਕਾਰਨ ਆਵਾਜਾਈ ਵਿੱਚ ਕਾਫੀ ਫਰਕ ਆ ਗਿਆ ਹੈ। ਟਰਾਂਸਪੋਰਟਰਾਂ ਦਾ ਕਹਿਣਾ ਹੈ ਕਿ ਪਾਰਟੀ ਨੂੰ ਸਮੇਂ ਸਿਰ ਸਾਮਾਨ ਪਹੁੰਚਾਉਣ ਲਈ ਟਰੱਕਾਂ ਨੂੰ ਇਕ-ਦੋ ਦਿਨ ਪਹਿਲਾਂ ਹੀ ਰਵਾਨਾ ਕਰਨਾ ਪੈਂਦਾ ਹੈ ਜਿਸਦੇ ਕਰਕੇ ਨੁਕਸਾਨ ਹੋ ਰਿਹਾ ਹੈ। ਇਸ ਵੀਡੀਓ 'ਚ ਜਾਣੋ ਪੂਰੀ ਜਾਣਕਾਰੀ ਤੇ ਜਾਣੋ ਕੀ ਕਿ ਕਿਹੜੀ ਤਰੀਕ ਨੂੰ ਚੰਗੀ ਧੁੱਪ ਨਿਕਲਣ ਦੀ ਸੰਭਾਵਨਾ ਹੈ..