Latest Punjab News: 4 ਲੁਟੇਰਿਆਂ ਵੱਲੋਂ ਪੁਲਿਸ ਮੁਲਾਜ਼ਮ ਤੇ ਤਲਵਾਰ ਨਾਲ ਹਮਲਾ, ਦੇਖੋ ਵੀਡੀਓ
Aug 02, 2023, 22:39 PM IST
Latest Punjab News: ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਥਾਣਾ ਨੰਦਗੜ੍ਹ ਇਲਾਕੇ ਵਿੱਚ 4 ਲੁਟੇਰਿਆਂ ਵੱਲੋਂ ਪੁਲਿਸ ਮੁਲਾਜ਼ਮ ਤੇ ਤਲਵਾਰ ਨਾਲ ਹਮਲਾ ਕੀਤਾ ਗਿਆ। ਇਹ ਚਾਰੋਂ ਲੁਟੇਰੇ ਸੰਗਤ ਇਲਾਕੇ ਵਿਚੋਂ ਲੁੱਟ ਖੋ ਕਰਕੇ ਆਪਣੀ ਗੱਡੀ ਤੇ ਭੱਜ ਰਹੇ ਸਨ, ਜਿਨ੍ਹਾਂ ਨੂੰ ਬਠਿੰਡਾ ਜ਼ਿਲ੍ਹੇ ਦੇ ਲਿਕੁੜ ਸੈੱਲ ਦੇ ਮੁਲਾਜਮਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਗੱਡੀ ਵਿੱਚੋਂ ਤਲਵਾਰ ਨਾਲ ਪੁਲੀਸ ਮੁਲਾਜ਼ਮ ਤੇ ਹਮਲਾ ਕਰ ਦਿੱਤਾ। ਹਮਲਾ ਕਰਨ ਨਾਲ ਪੁਲਿਸ ਮੁਲਾਜ਼ਮ ਦਾ ਹੱਥ ਕੱਟਿਆ ਗਿਆ ਜਿਸ ਕਾਰਨ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਚਾਰਾਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।