ਆਪਣੀ ਕੁੜੀ ਨੂੰ ਲੋਹੜੀ ਦੇਣ ਜਾ ਰਹੀ ਸੀ ਬਜ਼ੁਰਗ ਔਰਤ, ਰੱਸਤੇ `ਚ ਵਾਲੀਆਂ ਖੋਹ ਕੇ ਫਰਾਰ ਹੋਏ ਤਿੰਨ ਮੋਟਰਸਾਈਕਲ ਸਵਾਰ, ਲੁਧਿਆਣਾ ਦੇ ਸ਼ਿਮਲਾਪੁਰੀ ਦੀ ਘਟਨਾ
Jan 09, 2023, 19:39 PM IST
ਲੁਧਿਆਣਾ ਸ਼ਹਿਰ 'ਚ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਇਹ ਘਟਨਾ ਸ਼ਿਮਲਾਪੁਰੀ ਦੀ ਹੈ ਜਿੱਥੇ ਕਿ ਚੌਂਕੀ ਬਸੰਤ ਪਾਰਕ ਦੇ ਅਧੀਨ ਪੈਂਦੇ ਇਲਾਕੇ ਪ੍ਰੀਤ ਨਗਰ ਵਿਖੇ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਬਜ਼ੁਰਗ ਔਰਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਆਪਣੀ ਕੁੜੀ ਨੂੰ ਲੋਹੜੀ ਦੇਣ ਜਾ ਰਹੀ ਸੀ ਤਾਂ ਘਰ ਦੇ ਨਜ਼ਦੀਕ ਹੀ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਆਏ ਤੇ ਉਸਦੀਆਂ ਵਾਲੀਆਂ ਖੋਹ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਤਸਵੀਰ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਸੂਚਨਾ ਮਿਲਦੇ ਹੀ ਚੌਂਕੀ ਬਸੰਤ ਪਾਰਕ ਦੇ ਇੰਚਾਰਜ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਤਫਤੀਸ਼ ਜਾਰੀ ਹੈ।