ਜਿਵੈਲਰਸ ਦੀ ਦੁਕਾਨ ਦੇ ਪਿੱਛੇ ਹਿੱਸੇ ਦੀ ਦੀਵਾਰ ਤੋੜ ਚੋਰੀ ਕਰ ਫਰਾਰ ਹੋਏ ਚੋਰ, ਲੁਧਿਆਣਾ ਤੇ ਨੂਰ ਵਾਲਾ ਰੋਡ ਦਾ ਮਾਮਲਾ
Jan 05, 2023, 17:52 PM IST
ਲੁਧਿਆਣਾ ਤੇ ਨੂਰ ਵਾਲਾ ਰੋਡ ਤੇ ਜਿਵੈਲਰਸ ਦੀ ਦੁਕਾਨ ਤੇ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿਚ ਚੋਰਾਂ ਵੱਲੋਂ ਦੁਕਾਨ ਦੇ ਪਿੱਛੇ ਹਿੱਸੇ ਦੀ ਦੀਵਾਰ ਤੋੜ ਕੇ ਚੋਰੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਦੁਕਾਨਦਾਰ ਦਾ ਕਹਿਣਾ ਹੈ ਕਿ ਚੋਰ ਦੁਕਾਨ ਦੇ ਪਿਛਲੇ ਹਿੱਸੇ ਦੀ ਦੀਵਾਰ ਤੋੜ ਕੇ ਦੁਕਾਨ ਦੇ ਵਿੱਚ ਦਾਖਲ ਹੋਏ ਤੇ ਦੁਕਾਨ ਦੇ ਵਿੱਚ ਮਜੂਦ ਸੋਨੇ ਅਤੇ ਚਾਂਦੀ ਦੇ ਚੋਰੀ ਕਰਕੇ ਫਰਾਰ ਹੋ ਗਏ। ਚੋਰਾਂ ਕੋਲੋਂ ਗੈਸ ਕਟਰ ਸਲੰਡਰ ਅਤੇ ਸੰਭਾਲ ਆਦਿ ਸਾਰਾ ਸਮਾਨ ਸੀ ਨਾਲ ਹੀ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰਿਆਂ ਨੂੰ ਵੀ ਪਹਿਲਾਂ ਕੱਟ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੀ ਦੁਕਾਨ ਤੋਂ ਅੱਧਾ ਕਿਲੋ ਦੇ ਕਰੀਬ ਸੋਨਾ ਅਤੇ 30 ਕਿਲੋ ਦੇ ਕਰੀਬ ਚਾਂਦੀ ਦੀ ਚੋਰੀ ਹੋਈ ਹੈ ਜਿਸ ਦੀ ਕੀਮਤ ਲੱਖਾਂ ਵਿੱਚ ਦੱਸੀ ਜਾ ਰਹੀ ਹੈ।