Canada `ਚ ਪੰਜਾਬ ਦੇ ਪਿੰਡ ਚੰਦੇਲੀ ਦੇ ਇੱਕ ਨੌਜਵਾਨ ਦਾ ਕੀਮਤੀ ਸਾਮਾਨ ਲੁੱਟ ਕੇ ਲੁਟੇਰਿਆਂ ਨੇ ਕੀਤਾ ਕਤਲ
Jan 03, 2023, 21:26 PM IST
ਕੈਨੇਡਾ ਤੋਂ ਪੰਜਾਬ ਲਈ ਦੁਖ ਭਰੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੰਜਾਬ ਦੇ ਮਾਹਿਲਪੁਰ ਨੇੜੇ ਪਿੰਡ ਚੰਦੇਲੀ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। 31 ਦਸੰਬਰ ਦੀ ਰਾਤ ਨੂੰ ਨੌਜਵਾਨ ਨੂੰ ਲੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਜਾਣਕਾਰੀ ਅਨੁਸਾਰ ਨਵੇਂ ਸਾਲ 'ਤੇ ਮੋਹਿਤ ਦੀ ਕਾਰ ਇਕ ਸੁੰਨਸਾਨ ਇਲਾਕੇ 'ਚੋਂ ਮਿਲੀ, ਜਿੱਥੇ ਉਸ ਦੀ ਲਾਸ਼ ਕਾਰ 'ਚ ਪਈ ਸੀ।