Lawrence Bishnoi News: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਮੋਗਾ ਅਦਾਲਤ `ਚ ਪੇਸ਼ੀ, ਸਾਲ 2021 `ਚ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਤੇ ਗੋਲੀਆਂ ਚਲਾਉਣ ਦਾ ਮਾਮਲੇ
Jul 01, 2023, 14:52 PM IST
Lawrence Bishnoi News: ਅੱਜ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ 'ਚ ਪੇਸ਼ ਕੀਤਾ ਗਿਆ। ਸਾਲ 2021 ਵਿੱਚ ਮੋਗਾ ਦੇ ਡਿਪਟੀ ਮੇਅਰ ਦੇ ਭਰਾ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਮੋਨੂੰ ਡਾਗਰ ਦੀ ਅੱਜ ਮਾਣਯੋਗ ਮੋਗਾ ਅਦਾਲਤ 'ਚ ਪੇਸ਼ੀ ਹੋਈ ਹੈ। ਜਾਣਕਾਰੀ ਦਿੰਦਿਆਂ ਮੋਗਾ ਦੇ ਐਸਐਸਪੀ ਨੇ ਦੱਸਿਆ ਕਿ ਥਾਣਾ ਸਿਟੀ 1 'ਚ 2021 ਵਿੱਚ ਮੁਕਦਮਾ ਦਰਜ ਸੀ ਉਸ ਕੇਸ ਸਬੰਧੀ ਚਾਰਜ ਫਰੇਮ ਕਰਨ ਲਈ ਲਾਰੈਂਸ ਨੂੰ ਪੇਸ਼ ਕੀਤਾ ਗਿਆ। ਮਾਨਯੋਗ ਅਦਾਲਤ ਨੇ ਅਗਲੀ ਪੇਸ਼ੀ ਲਈ 17 ਜੁਲਾਈ ਦਾ ਦਿਨ ਰੱਖਿਆ ਹੈ ਤੇ ਮੁਲਜਮਾਂ ਨੂੰ ਵਾਪਿਸ ਬਠਿੰਡਾ ਜੇਲ ਭੇਜਿਆ ਗਿਆ ਹੈ।