CM Bhagwant Mann Interview: 10 ਸਾਲ ਸੱਤਾ ਵਿੱਚ ਰਹਿਣ ਦੀ ਬਾਵਜੂਦ ਭਾਜਪਾ ਨੂੰ ਮੰਗਲਸੂਤਰ ਦਾ ਸਹਾਰਾ ਲੈਣਾ ਪੈ ਰਿਹਾ-ਸੀਐਮ ਮਾਨ
CM Bhagwant Mann Interview:18ਵੀਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ। ਪੰਜਾਬ ਵਿੱਚ ਵੀ ਹਰ ਸਿਆਸੀ ਪਾਰਟੀ ਲੋਕ ਸਭਾ ਚੋਣਾਂ ਨੂੰ ਲੈ ਕੇ ਪੂਰੀ ਜ਼ੋਰ ਅਜਮਾਇਸ਼ ਕਰ ਰਹੀ ਹੈ। ਪੰਜਾਬ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਵੱਲੋਂ 13 ਦੀਆਂ 13 ਲੋਕ ਸਭਾ ਸੀਟਾਂ ਉਪਰ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੀ ਪੰਜਾਬ-ਹਰਿਆਣਾ-ਹਿਮਾਚਲ ਅਦਾਰੇ ਦੇ ਪ੍ਰਤੀਨਿਧ ਨਾਲ ਖਾਸ ਤੌਰ ਉਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕੇਂਦਰ ਦੀ ਗਿਣਤੀ ਪੱਖੋ ਮਜ਼ਬੂਤ ਸਰਕਾਰ ਨੂੰ 10 ਸਾਲ ਬਾਅਦ ਵੀ ਮੰਗਲਸੂਤਰ ਦਾ ਸਹਾਰਾ ਲੈਣਾ ਪੈ ਰਿਹਾ ਹੈ।