Punjab Lok Sabha Election Result 2024: ਬਾਜ਼ਾਰ `ਚ ਭੂਚਾਲ! SHARE MARKET `ਚ ਆਈ ਗਿਰਾਵਟ, NIFTY 1400 ਅੰਕ ਡਿੱਗਿਆ
Punjab Lok Sabha Election Result 2024: ਲੋਕ ਸਭਾ ਚੋਣਾਂ ਦੇ ਨਤੀਜੇ ਮੰਗਲਵਾਰ (4 ਜੂਨ) ਨੂੰ ਆ ਰਹੇ ਹਨ ਅਤੇ ਬਾਜ਼ਾਰ ਭਾਰੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਲਗਭਗ 4000 ਅੰਕ, ਨਿਫਟੀ ਬੈਂਕ 2900 ਅੰਕ ਅਤੇ ਨਿਫਟੀ 1100 ਅੰਕ ਡਿੱਗ ਗਿਆ ਸੀ। ਮਿਡਕੈਪ ਇੰਡੈਕਸ 'ਚ 2800 ਅੰਕ ਅਤੇ ਸਮਾਲਕੈਪ ਇੰਡੈਕਸ 'ਚ 1000 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਸਵੇਰੇ, ਸੈਂਸੈਕਸ ਲਗਭਗ 1.80% ਡਿੱਗਿਆ ਅਤੇ 75,180 ਦੇ ਆਸਪਾਸ ਖੁੱਲ੍ਹਿਆ। ਨਿਫਟੀ ਵੀ 1.70% ਤੋਂ ਜ਼ਿਆਦਾ ਦੀ ਗਿਰਾਵਟ ਨਾਲ 22,900 ਦੇ ਉੱਪਰ ਖੁੱਲ੍ਹਿਆ। ਨਿਫਟੀ ਬੈਂਕ 1.90% ਦੀ ਗਿਰਾਵਟ ਨਾਲ 50,000 ਦੇ ਪੱਧਰ 'ਤੇ ਖੁੱਲ੍ਹਿਆ ਹੈ। ਇੰਡੀਆ VIX 'ਚ ਅੱਜ 30 ਫੀਸਦੀ ਤੱਕ ਦਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ।