Delhi Kisan Andolan 2.0: ਗਾਜੀਪੁਰ ਬਾਰਡਰ `ਤੇ ਕਿਸਾਨਾਂ ਨੂੰ ਰੋਕਣ ਲਈ ਦੇਖੋ ਪੁਲਿਸ ਨੇ ਕੀਤੇ ਪੁਖਤਾ ਇੰਤਜ਼ਾਮ
Delhi Kisan Andolan 2.0: ਕਿਸਾਨਾਂ ਦੇ ਦਿੱਲੀ ਕੂਚ ਐਲਾਨ ਤੋਂ ਬਾਅਦ ਰਾਜਧਾਨੀ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਭਾਰੀ ਗਿਣਤੀ ਵਿੱਚ ਪੁਲਿਸ ਬਲ ਤੇ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਵੱਡੇ-ਵੱਡੇ ਸੀਮੈਂਟ ਦੇ ਪੱਥਰ ਲਗਾਉਣ ਤੋਂ ਇਲਾਵਾ ਰਸਤੇ ਵਿੱਚ ਪੁਲਿਸ ਦੀਆਂ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ। ਇਸ ਮਗਰੋਂ ਬੈਰੀਕੇਡਿੰਗ ਵੀ ਕੀਤੀ ਗਈ ਹੈ।