Punjab Lottery Video: ਵਾਹ ਰੇ ਕਿਸਮਤ! ਕੱਪੜਾ ਵਪਾਰੀ ਦੀ ਨਿਕਲੀ ਡੇਢ ਕਰੋੜ ਦੀ ਲਾਟਰੀ, ਵਪਾਰੀ ਦੀ ਖੁਸ਼ੀ ਨਹੀਂ ਕੋਈ ਠਿਕਾਣਾ
Punjab Lottery Video: ਅਬੋਹਰ ਵਿੱਚ ਇੱਕ ਕਪੜਾ ਵਪਾਰੀ ਦੀ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਰੇਲਵੇ ਸਟੇਸ਼ਨ ਦੇ ਨੇੜੇ ਕਪੜੇ ਦੀ ਦੁਕਾਨ ਚਲਾਉਣ ਵਾਲੇ ਇਕ ਕਪੜਾ ਵਪਾਰੀ ਨੂੰ ਡੇਢ ਕਰੋੜ ਦੀ ਲਾਟਰੀ ਨਿਕਲੀ ਹੈ। ਇਸਦਾ ਪਤਾ ਜਿਵੇ ਹੀ ਲੋਕਾਂ ਨੂੰ ਲੱਗਿਆ ਤਾਂ ਉਕਤ ਵਪਾਰੀ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਹਾਲਾਂਕਿ ਉਕਤ ਵਪਾਰੀ ਦਾ ਕਹਿਣਾ ਹੈ ਕਿ ਉਸਨੇ ਅਪਣੇ ਦੋਸਤ ਸਾਥੀ ਨਾਲ ਮਿਲ ਕੇ ਲਾਟਰੀ ਦਾ ਟਿਕਟ ਖਰੀਦਿਆ ਸੀ ਜੋ ਬਿਜਲੀ ਬੋਰਡ ਤੋ ਰਿਟਾਇਰ ਹੋ ਚੁੱਕੇ ਹਨ ਫਿਲਹਾਲ ਲਾਟਰੀ ਲੱਗਣ ਤੋਂ ਬਾਅਦ ਓਹਨਾ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ।