Ludhiana accident news today: ਤੇਜ਼ ਰਫ਼ਤਾਰ ਟਿੱਪਰ ਨੇ ਕੁਚਲਿਆ ਸਕੂਲ ਵਿੱਚੋਂ ਛੁੱਟੀ ਲੈ ਕੇ ਵਾਪਸ ਆ ਰਿਹਾ 13 ਸਾਲਾ ਮਾਸੂਮ, ਹੋਈ ਮੌਤ
May 17, 2023, 13:22 PM IST
Ludhiana accident news today: ਲੁਧਿਆਣਾ ਵਿੱਚ ਚੜ੍ਹਦੀ ਸਵੇਰ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਸਕੂਲ 'ਚੋਂ ਛੁੱਟੀ ਲੈ ਕੇ ਵਾਪਸ ਆ ਰਹੇ 13 ਸਾਲਾ ਵਿਦਿਆਰਥੀ ਨੂੰ ਟਿੱਪਰ ਨੇ ਕੁੱਚਲ ਕੇ ਰੱਖਤਾ। ਹਾਦਸੇ 'ਚ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ। ਟਿੱਪਰ ਚਾਲਕ ਟਿੱਪਰ ਨੂੰ ਛੱਡ ਕੇ ਫਰਾਰ ਹੋ ਗਿਆ । ਮੌਕੇ ਤੇ ਆਈ ਪੁਲਿਸ ਨੇ ਟਿੱਪਰ ਨੂੰ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕੀਤਾ ਤੇ ਜਾਂਚ ਦੀ ਸ਼ੁਰੂਆਤ ਕੀਤੀ।