Ludhiana News: ਲੁਧਿਆਣਾ ਪ੍ਰਸ਼ਾਸਨ ਨੇ ਬਜ਼ੁਰਗਾਂ ਦੀ ਘਰ-ਘਰ ਜਾ ਭੁਗਤਾਈ ਵੋਟ; ਡੀਸੀ ਨੇ 107 ਬਜ਼ੁਰਗ ਔਰਤ ਦਾ ਕੀਤਾ ਸਨਮਾਨ
Ludhiana News: ਲੁਧਿਆਣਾ ਪ੍ਰਸ਼ਾਸਨ ਵੱਲੋਂ ਘਰ ਜਾ ਕਾ ਵੋਟ ਪਵਾਉਣ ਦੀ ਸਹੂਲਤ ਤਹਿਤ 85 ਸਾਲਾਂ ਬਜ਼ੁਰਗਾਂ ਕੋਲੋਂ ਘਰ ਜਾ ਕੇ ਵੋਟ ਪਵਾਈ ਗਈ। ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਬਜ਼ੁਰਗ ਅਤੇ ਬਿਮਾਰ ਵਿਅਕਤੀਆਂ ਤੋਂ ਘਰ ਜਾ ਕੇ ਵੋਟ ਪਵਾਈ। ਇਸ ਉਤੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਲੁਧਿਆਣਾ ਵਿੱਚ ਡੀ ਈ ਓ-ਕਮ-ਡੀ ਸੀ ਸਾਕਸ਼ੀ ਸਾਹਨੀ ਨੇ ਦੁੱਗਰੀ (ਲੁਧਿਆਣਾ) ਦੇ ਫੇਜ਼ 2 ਖੇਤਰ ਵਿੱਚ 107 ਸਾਲਾ ਬਜ਼ੁਰਗ ਕਰਤਾਰ ਕੌਰ ਦੁਸਾਂਝ ਦਾ ਸਨਮਾਨ ਕੀਤਾ। ਇਸ ਤੋਂ ਬਾਅਦ ਬਜ਼ੁਰਗਾਂ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।