PAU News: ਪੀਏਯੂ ਨੇ ਪੰਜ ਫ਼ਸਲਾਂ ਦੇ ਨਵੇਂ ਬੀਜਾਂ ਨੂੰ ਦਿੱਤੀ ਪ੍ਰਵਾਨਗੀ; ਜਾਣੋ ਕਿਹੜੇ-ਕਿਹੜੇ ਹਨ ਇਹ ਬੀਜ?
ਰਵਿੰਦਰ ਸਿੰਘ Fri, 01 Mar 2024-8:00 am,
PAU News: ਲੁਧਿਆਣਾ ਪੀਏਯੂ ਨੇ ਕਿਸਾਨਾਂ ਲਈ ਪੰਜ ਫ਼ਸਲਾਂ ਦੇ ਨਵੇਂ ਬੀਜਾਂ ਪ੍ਰਵਾਨਗੀ ਦਿੱਤੀ ਹੈ। ਜਿਨ੍ਹਾਂ ਵਿੱਚ ਪੂਸਾ ਬਾਸਮਤੀ ਚੌਲ, ਮੱਕੀ, ਬਾਜਰਾ, ਪ੍ਰੋਸੋ ਬਾਜਰੇ ਦੀਆਂ ਨਵੀਆਂ ਕਿਸਮਾਂ ਜਾਰੀ ਕੀਤੀਆਂ ਗਈਆਂ ਹਨ। ਲੁਧਿਆਣਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਨੇ ਪੰਜਾਬ ਵਿੱਚ ਆਮ ਕਾਸ਼ਤ ਲਈ ਪੰਜ ਫਸਲਾਂ ਦੀਆਂ ਕਿਸਮਾਂ ਵਿਕਸਤ, ਸਿਫ਼ਾਰਸ਼ ਕੀਤੀਆਂ ਤੇ ਜਾਰੀ ਕੀਤੀਆਂ ਹਨ। ਇਨ੍ਹਾਂ ਵਿੱਚ ਮੱਕੀ ਦਾ ਪੂਸਾ ਬਾਸਮਤੀ 1847, ਡੀਕੇਸੀ 9144 ਅਤੇ ਬਾਇਓਸੀਡ 9788, ਬਾਜਰੇ ਦਾ ਪੀਸੀਬੀ 167 ਅਤੇ ਪੰਜਾਬ ਚੀਨਾ 1 ਪ੍ਰੋਸੋ ਬਾਜਰੇ ਸ਼ਾਮਲ ਹਨ।