Ludhiana Chori News: ਘਰ ਵਿੱਚ ਵੜਕੇ ਸਿਰਫ ਇਕ ਚੋਰ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ
Jul 06, 2023, 15:00 PM IST
Ludhiana Chori News: ਲੁਧਿਆਣਾ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ ਹੁੰਦੇ ਜਾ ਰਹੇ ਹਨ। ਹਾਲ 'ਚ ਹੀ ਦਵਾਖਾਨੇ ਅਧੀਨ ਪੈਂਦੇ ਇਲਾਕੇ ਵਿੱਚ ਇਕੱਲਾ ਚੋਰ ਹੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਚਲਾ ਗਿਆ । ਚੋਰ ਗੁਆਂਢੀਆਂ ਦੇ ਕੋਠੇ ਤੋਂ ਕੰਧ ਟੱਪ ਕੇ ਆਇਆ ਸੀ ਅਤੇ ਲੈਪਟਾਪ, ਮੋਬਾਈਲ, ਸੋਨੇ ਦੀ ਚੇਨ ਅਤੇ ਨਕਦੀ ਸਮੇਤ ਹੋਰ ਸਮਾਨ ਲੁਟ ਕੇ ਫਰਾਰ ਹੋ ਗਿਆ। ਚੋਰ ਵੱਲੋਂ ਕੀਤੀ ਗਈ ਲੁੱਟ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈਆਂ ਹਨ। ਸੀਸੀਟੀਵੀ ਤਸਵੀਰਾਂ ਵਿੱਚ ਚੋਰ ਦੇ ਹੱਥ ਵਿੱਚ ਰਿਵਾਲਵਰ ਵੀ ਨਜ਼ਰ ਆਈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੋਰ ਹੋਰ ਵੱਡੀ ਵਾਰਦਾਤ ਨੂੰ ਵੀ ਅੰਜਾਮ ਦੇ ਸਕਦਾ ਸੀ।