ਲੁਧਿਆਣਾ ਦੀ ਨੂੰਹ ਰੂਹੀ ਮਰਜਾਰਾ ਨੇ ਵਧਾਇਆ ਸੂਬੇ ਦਾ ਮਾਣ, ਸ੍ਰੀਲੰਕਾ `ਚ ਹੋਏ ਮਿਸਜ਼ ਇੰਡੀਆ ਮੁਕਾਬਲੇ `ਚ ਬਣਾਈ ਥਾਂ
Jul 23, 2023, 13:20 PM IST
Ludhiana Video: ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਦੀ ਨੂੰਹ ਰੂਹੀ ਮਰਜਾਰਾ ਨੇ ਪੰਜਾਬ ਦਾ ਮਾਣ ਵਧਾਇਆ ਹੈ। ਦਰਅਸਲ ਸ੍ਰੀ ਲੰਕਾ ਦੇ ਕੋਲੰਬੋ ਵਿੱਚ ਹੋਏ ਮਿਸਜ਼ ਇੰਡੀਆ ਦੇ ਕੰਪੀਟੀਸ਼ਨ ਵਿੱਚ ਰੂਹੀ ਮਰਜਾਰਾ ਨੇ ਪਹਿਲੇ ਪੰਜ ਵਿੱਚ ਥਾਂ ਬਣਾਈ ਹੈ। ਮਿਸ ਵਰਲਡ ਪ੍ਰਿੰਯਕਾ ਚੋਪੜਾ ਤੋਂ ਪ੍ਰਭਾਵਿਤ ਹੋ ਕੇ ਮਿਸ ਇੰਡੀਆ ਬਣਨਾ ਚਾਹੁੰਦੀ ਸੀ ਪਰ ਵਿਆਹ ਤੋਂ ਬਾਅਦ ਹੀ ਇਹ ਸੁਪਨਾ ਕੀਤਾ। ਪੂਰਾ ਮਿਸਜ ਇੰਡੀਆ ਦੇ ਕੰਪੀਟੀਸ਼ਨ (Miss India competition) ਵਿੱਚ ਪਹਿਲੇ ਪੰਜ ਵਿਚ ਲੁਧਿਆਣਾ ਦੀ ਰੂਹੀ ਨੇ ਕਮਾਲ ਕੀਤਾ ਹੈ। ਇਸ ਦੇ ਨਾਲ ਹੀ ਹੋਰ ਮਹਿਲਾਵਾਂ ਵਾਸਤੇ ਮਾਰਗ ਦਰਸ਼ਕ ਬਣੀ ਹੈ।