Ludhiana News: ਲੁਧਿਆਣਾ ਦੇ ਗਿਆਸਪੁਰਾ `ਚ ਮੁੜ ਹੋਈ ਗੈਸ ਲੀਕ?
Jul 28, 2023, 12:00 PM IST
Ludhiana News: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਦੇ ਵਿੱਚ ਅੱਜ ਸਵੇਰੇ ਸਹਿਮ ਦਾ ਮਾਹੌਲ ਫੈਲ ਗਿਆ ਜਦੋਂ ਇੱਕ ਗਰਭਵਤੀ ਮਹਿਲਾ ਬੇਹੋਸ਼ ਹੋ ਕੇ ਗਿਰ ਗਈ। ਗਰਭਵਤੀ ਮਹਿਲਾ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮਹਿਲਾ ਦੀ ਡਿੱਗਣ ਨਾਲ ਇਲਾਕੇ ਦੇ ਵਿੱਚ ਮੁੜ ਤੋਂ ਗੈਸ ਫੈਲਣ ਦੀ ਖਬਰ ਫੈਲ ਗਈ। ਲੋਕਾਂ ਦੇ ਵਿੱਚ ਦਹਿਸ਼ਤ ਬਣ ਗਈ ਜਿਸ ਤੋਂ ਬਾਅਦ ਐੱਨ ਡੀ ਆਰ ਐਫ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਇਲਾਕੇ ਦਾ ਜਾਇਜ਼ਾ ਲੈਣ ਤੇ ਐਸਡੀਐੱਮੀ ਨੇ ਕਿਸੇ ਵੀ ਤਰ੍ਹਾਂ ਦੀ ਗੈਸ ਲੀਕ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ।