Ludhiana News: 25-30 ਗੁੰਡਿਆਂ ਨੇ ਠੇਕੇ ਨੂੰ ਬਣਾਇਆ ਨਿਸ਼ਾਨਾ, ਸ਼ਰਾਬ ਦੀਆਂ ਬੋਤਲਾਂ ਦੀ ਕੀਤੀ ਭੰਨਤੋੜ, ਕੁਝ ਨਾਲ ਲੈਕੇ ਹੋਏ ਫਰਾਰ
Jul 18, 2023, 13:47 PM IST
Ludhiana News: ਲੁਧਿਆਣਾ ਵਿੱਚ ਦੇਰ ਰਾਤ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 25 30 ਅਣਪਛਾਤੇ ਨੌਜਵਾਨਾਂ ਨੇ ਲੁਹਾਰਾ ਪੁਲ ਤੇ ਬਣੇ ਠੇਕੇ ਉਪਰ ਹਮਲਾ ਕਰ ਦਿੱਤਾ। ਗੁੰਡਿਆਂ ਵੱਲੋਂ ਸ਼ਰਾਬ ਦੀਆਂ ਬੋਤਲਾਂ ਦੀ ਭੰਨਤੋੜ ਕੀਤੀ ਗਈ ਅਤੇ ਕੁਝ ਬੋਤਲਾਂ ਲੈਕੇ ਫਰਾਰ ਹੋ ਗਏ। ਇਸ ਮਾਮਲੇ 'ਚ ਅਹਾਤੇ ਦਾ ਦਾ ਇਕ ਕਰਮਚਾਰੀ ਵੀ ਜਖਮੀ ਹੋ ਗਿਆ ਜਿਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ। ਪੀੜਤਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਘਟਨਾ ਦੀ ਤਸਵੀਰਾਂ ਸੀਸੀਟੀਵੀ ਕੈਮਰੇ ਵਿਚ ਕੈਦ ਹੋਈਆਂ ਹਨ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।