Ludhiana fire news: ਆਰਤੀ ਚੌਕ ਨੇੜੇ ਸੈਂਟਰਲ ਬੈਂਕ ਆਫ ਇੰਡੀਆ ਦੀ ਬਰਾਂਚ `ਚ ਲੱਗੀ ਅੱਗ, ਤਾਰਾਂ ਦਾ ਸ਼ਾਰਟ ਸਰਕਟ ਬਣਿਆ ਅੱਗ ਲੱਗਣ ਦਾ ਕਾਰਨ
Jun 14, 2023, 17:33 PM IST
Ludhiana fire news: ਲੁਧਿਆਣਾ ਦੇ ਆਰਤੀ ਚੌਕ ਨੇੜੇ ਸੈਂਟਰਲ ਬੈਂਕ ਆਫ ਇੰਡੀਆ ਦੀ ਬਰਾਂਚ 'ਚ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ। ਅੱਗ ਤੇ ਕਾਬੂ ਪਾਉਣ ਲਈ ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਕਿ ਤਾਰਾਂ ਦਾ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗੀ। ਬੈਂਕ ਮੈਨੇਜਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਸਵੇਰੇ ਮਿਲੀ ਜਦੋਂ ਬੈਂਕ ਦੇ ਅੰਦਰ ਸਫਾਈ ਕਰਮਚਾਰੀ ਕੰਮ ਕਰਨ ਲਗਿਆ ਸੀ। ਦੱਸ ਦਈਏ ਕਿ ਅੰਦਰ ਹਵਾ ਨਿਕਲਨ ਦਾ ਕੋਈ ਰਾਹ ਨਾ ਹੋਣ ਕਾਰਨ ਸ਼ੀਸ਼ੇ ਤੋੜ ਕੇ ਅੱਗ ਤੇ ਕਾਬੂ ਪਾਇਆ ਗਿਆ, ਵੀਡੀਓ ਵੇਖੋ ਤੇ ਜਾਣੋ..