Ludhiana news: CMS ਕੰਪਨੀ ਦੇ ਦਫਤਰ `ਚ ਵੱਡੀ ਲੁੱਟ, 7 ਕਰੋੜ ਤੋਂ ਵੱਧ ਦੀ ਨਕਦੀ ਲੈ ਕੇ ਫਰਾਰ ਹੋਏ 10 ਬਦਮਾਸ਼
Sat, 10 Jun 2023-6:59 pm,
Ludhiana news: ਲੁਧਿਆਣਾ ਦੇ ਰਾਜਗੁਰੂ ਨਗਰ 'ਚ ਸਥਿਤ ਸੀ ਐਮ ਐਸ ਕੰਪਨੀ ਦੇ ਦਫਤਰ ਦੇ ਵਿੱਚ ਵੱਡੀ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਰਾਤ ਕਰੀਬ 1:30 ਵਜੇ ਲੁੱਟ ਦੀ ਵਾਰਦਾਤ ਨੂੰ ਅਣਪਛਾਤਿਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਦਰਅਸਲ ਸੀ ਐਮ ਐਸ ਕੰਪਨੀ ਵੱਲੋਂ ਵੱਖ-ਵੱਖ ਬੈਂਕਾਂ ਦੇ ਵਿੱਚ ਜਾਕੇ ਕੈਸ਼ ਪਾਇਆ ਜਾਂਦਾ ਹੈ। ਇਸ ਕੇਂਦਰ 24 ਘੰਟੇ ਸੁਰੱਖਿਆ ਮੁਲਾਜ਼ਮ ਵੀ ਮੌਜੂਦ ਰਹਿੰਦੇ ਹਨ ਪਰ ਬੀਤੀ ਦੇਰ ਰਾਤ ਜਦੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਦ ਸੁਰੱਖਿਆ ਮੁਲਾਜ਼ਮਾਂ ਅਤੇ ਬਾਕੀ ਕਾਮਿਆਂ ਨੂੰ ਲੁਟੇਰਿਆਂ ਦੇ ਅੰਦਰ ਬੰਦ ਕਰ ਦਿੱਤਾ। ਦੱਸਿਆ ਜਾ ਰਿਹਾ ਕਿ ਕੁੱਲ 10 ਕਰੋੜ ਰੁਪਿਆ ਸੀ, ਜਿਸ ਵਿਚੋਂ 4 ਕਰੋੜ ਰੁਪਿਆ ਤੇ ਗੱਡੀ 'ਚ ਮੌਜੂਦ 3 ਕਰੋੜ ਤੋਂ ਵੱਧ ਦੀ ਨਕਦੀ ਲੈਕੇ ਫਰਾਰ ਹੋ ਗਏ।