Ludhiana News Today: ਖੁੱਲ੍ਹਾ ਛੱਡੇ ਸੀਵਰੇਜ ਵਿੱਚ ਡਿਗਿਆ ਮੋਟਰਸਾਈਕਲ ਸਵਾਰ, ਸੀਸੀਟੀਵੀ ਕੈਮਰੇ `ਚ ਕੈਦ ਹੋਈ ਘਟਨਾ
Jul 15, 2023, 16:52 PM IST
Ludhiana News Today: ਲੁਧਿਆਣਾ ਦੇ ਕੋਟ ਮੰਗਲ ਸਿੰਘ ਨਗਰ ਕਾਰਪੋਰੇਸ਼ਨ ਦੀ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਇਕ ਸੀਵਰੇਜ ਦੇ ਗਟਰ ਨੂੰ ਢੱਕਣ ਨਾ ਕਰਨ ਦੇ ਚਲਦਿਆਂ ਮੋਟਰਸਾਇਕਲ ਅੰਦਰ ਜਾ ਡਿੱਗਿਆ। ਇਸ ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਹਨ, ਜਿੰਨਾ ਨੂੰ ਵੇਖ ਦਿਲ ਦਹਿਲ ਜਾਂਦਾ ਹੈ। ਨੋਜਵਾਨ ਸੀਵਰੇਜ ਦੇ ਵੱਡੇ ਗਟਰ ਵਿਚ ਡਿਗਿਆ ਜਿਸ ਨੂੰ ਕਾਰਪੋਰੇਸ਼ਨ ਵੱਲੋਂ ਕਵਰ ਨਹੀਂ ਸੀ ਕੀਤਾ ਗਿਆ। ਗਨੀਮਤ ਇਹ ਹੈ ਕਿ ਨੌਜਵਾਨ ਦੀ ਜਾਨ ਬਚ ਗਈ।