Ludhiana News: ਰੀਲ ਬਣਾਉਣ ਦੌਰਾਨ ਪੁਲਿਸ ਨੇ ਸਾਡੇ ਪੁੱਤ ਨਾਲ ਕੀਤੀ ਕੁੱਟਮਾਰ- ਪਰਿਵਾਰ
ਮਨਪ੍ਰੀਤ ਸਿੰਘ Tue, 30 Jul 2024-7:13 pm,
Ludhiana News: ਲੁਧਿਆਣਾ ਵਿੱਚ ਇੱਕ ਨੌਜਵਾਨ ਨਾਲ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਹਨ। ਪਰਿਵਾਰ ਮੁਤਾਬਿਕ ਨੌਜਵਾਨ ਕੁਝ ਦਿਨ ਪਹਿਲਾਂ ਉਹ ਰੱਖ ਬਾਗ ਦੇ ਕੋਲ ਰੀਲ ਬਣਾ ਰਿਹਾ ਸੀ, ਇਸ ਦੌਰਾਨ ਸਿਵਲ ਵਰਦੀ ਦੇ ਵਿੱਚ ਪੁਲਿਸ ਮੁਲਾਜ਼ਮ ਆਏ ਜਿਨਾਂ ਨੇ ਉਸ ਨਾਲ ਧੱਕਾ ਮੁੱਕੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਸ ਦੀ ਜੇਬ ਦੇ ਵਿੱਚੋਂ ਪੈਸੇ ਵੀ ਕੱਢ ਕੇ ਲੈ ਗਏ। ਜਿਸ ਤੋਂ ਬਾਅਦ ਉਸ ਨੂੰ ਪੁਲਿਸ ਸਟੇਸ਼ਨ ਲੈ ਗਏ ਅਤੇ ਉੱਥੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ।