Ludhiana News: 5 ਰੁਪਏ ਪਿੱਛੇ ਦੁਕਾਨਦਾਰ ਤੇ ਤਲਵਾਰਾਂ ਨਾਲ ਹਮਲਾ, ਗੁੰਡਾਗਰਦੀ ਦਾ ਨੰਗਾ ਨਾਚ ਸੀਸੀਟੀਵੀ `ਚ ਕੈਦ
Aug 02, 2023, 18:13 PM IST
Ludhiana News: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ 'ਚ ਦੇਰ ਰਾਤ ਤਾਜਪੁਰ ਪਿੰਡ ਦੇ ਵਿਚ ਸਥਿਤ ਗਰੇਵਾਲ ਮਾਰਕੀਟ ਦੇ ਅੰਦਰ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਕੁਝ ਅੱਧਾ ਦਰਜਨ ਤੋਂ ਵੱਧ ਹਥਿਆਰਬੰਦ ਨੌਜਵਾਨਾਂ ਵੱਲੋਂ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਗਿਆ ਜਿਸ ਵਿੱਚ ਦੁਕਾਨ ਦਾ ਕਰਿੰਦਾ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਪੂਰਾ ਝਗੜਾ ਮਹਿਜ ਪੰਜ ਰੁਪਏ ਪਿੱਛੇ ਹੋਇਆ। ਦੁਕਾਨਦਾਰ ਮੁਤਾਬਿਕ ਗ੍ਰਾਹਕ ਪਹਿਲਾਂ ਵੀ ਪੰਜ ਰੁਪਏ ਦਾ ਉਧਾਰ ਕਰਕੇ ਗਿਆ ਸੀ, ਤੇ ਉਸ ਦੇ ਮਨਾ ਕਰਨ ਤੇ ਉਹ ਭੜਕ ਗਿਆ ਅਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦੁਕਾਨ ਤੇ ਹਮਲਾ ਕਰ ਦਿੱਤਾ। ਮੁੰਡਿਆਂ ਵੱਲੋਂ ਤੇਜ਼ਧਾਰ ਹਥਿਆਰਾਂ ਦੇ ਨਾਲ ਦੁਕਾਨਦਾਰ ਤੇ ਉਸ ਦੀ ਦੁਕਾਨ ਤੇ ਕੰਮ ਕਰਨ ਵਾਲੇ ਦੀ ਬੁਰੀ ਤਰਾਂ ਕੁੱਟ ਮਾਰ ਕੀਤੀ ਗਈ। ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਨਾਂ ਹੀ ਹਾਲੇ ਤੱਕ ਕਿਸੇ ਨੂੰ ਕਾਬੂ ਕੀਤਾ ਗਿਆ ਹੈ।