Punjab News: ਲੁਧਿਆਣਾ ਪੱਖੋਵਾਲ ਰੋਡ ਤੇ ਬਣੇ ਫਲਾਈਓਵਰ `ਤੇ ਕਾਰ ਅਤੇ ਟਰੱਕ ਵਿਚਾਲੇ ਭਿਆਨਕ ਐਕਸੀਡੈਂਟ, ਵੇਖੋ ਖੌਫਨਾਕ ਵੀਡੀਓ
Aug 05, 2023, 12:26 PM IST
Punjab News: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੁਧਿਆਣਾ ਦੇ ਪੱਖੋਵਾਲ ਰੋਡ ਤੇ ਬਣੇ ਫਲਾਈਓਵਰ 'ਤੇ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ। ਦੋਨਾਂ ਵਿਚਾਲੇ ਟੱਕਰ ਇੰਨੀ ਭਿਆਨਕ ਹੋਈ ਸੀ ਕਿ ਟਰੱਕ ਦਾ ਬੰਪਰ ਟੁੱਟ ਗਿਆ ਅਤੇ ਕਾਰ ਦਾ ਭਾਰੀ ਨੁਕਸਾਨ ਹੋਇਆ। ਕਾਰ ਚਾਲਕ ਕਾਰ ਵਿਚ ਹੀ ਫੱਸਿਆ ਰਿਹਾ ਜਿਸ ਨੂੰ ਲੋਕਾਂ ਦੀ ਮੱਦਦ ਨਾਲ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਇਸ ਮੌਕੇ ਤੇ ਕਾਰ ਮਾਲਕ ਅਤੇ ਟਰੱਕ ਚਾਲਕ ਭਿੜਦੇ ਨਜ਼ਰ ਆਏ। ਦੱਸ ਦਯੇਯ ਕਿ ਕਾਰ ਮਾਲਕ ਆਪਣੇ ਪਿਤਾ ਦੇ ਹਸਪਤਾਲ ਵਿਚ ਦਾਖਲ ਹੋਣ ਕਾਰਨ ਪਰਿਵਾਰਕ ਮੈਂਬਰਾਂ ਦੀ ਰੋਟੀ ਲੈ ਕੇ ਜਾ ਰਿਹਾ ਸੀ ਅਤੇ ਟਰੱਕ ਚਾਲਕ ਕਰਨਾਲ ਤੋਂ ਰੇਤਾ ਭਰ ਕੇ ਆ ਰਿਹਾ ਸੀ। ਇਸ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਦੋਨਾਂ ਧਿਰਾਂ ਨੂੰ ਸੰਭਾਲਿਆ ਅਤੇ ਜਾਂਚ ਸ਼ੁਰੂ ਕੀਤੀ।