Ludhiana News Today: ਅਫਰੀਕਾ ਦੇ ਦੇਸ਼ Tanzania `ਚ ਮਸ਼ਹੂਰ ਹੋਈ ਲੁਧਿਆਣਾ ਪੀ ਏ ਯੂ ਵੱਲੋਂ ਬਣਾਈ ਗਈ Ludo, ਕੀਮਤ ਮਹਿਜ਼ ਇੰਨੇ ਰੁਪਏ
Jul 21, 2023, 14:16 PM IST
Ludhiana News Today: ਲੁਧਿਆਣਾ ਪੀ ਏ ਯੂ ਵੱਲੋਂ ਬਣਾਈ ਗਈ ਲੂਡੋ ਦੀ ਮੰਗ ਲਗਾਤਾਰ ਵਧ ਰਹੀ ਹੈ। PAU ਵੱਲੋਂ ਬਣਾਈ ਗਈ ਲੂਡੋ ਹੁਣ ਅਫਰੀਕਾ ਦੇ ਦੇਸ਼ ਤਨਜਾਨੀਆ 'ਚ ਵੀ ਮਸ਼ਹੂਰ ਹੁੰਦੀ ਨਜਰ ਆ ਰਹੀ ਹੈ। ਦਰਅਸਲ ਇਹ ਲੂਡੋ ਕਿਸਾਨੀ ਦੀਆਂ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੰਦੀ ਹੈ। ਇਹ ਲੂਡੋ ਕਪਾਹ ਅਤੇ ਝੋਨੇ ਦੀ ਖੇਤੀ ਸਬੰਧੀ ਕਿਸਾਨਾਂ ਨੂੰ ਆਉਣ ਵਾਲਿਆਂ ਸਮੱਸਿਆਵਾਂ ਅਤੇ ਫਾਇਦੇ ਬਾਰੇ ਜਾਣਕਾਰੀ ਦਿੰਦੀ ਹੈ। ਇਸ ਦ ਨਾਲ ਹੀ ਹੁਣ ਅਫਰੀਕਾ ਦੇ ਦੇਸ਼ ਤਨਜਾਨੀਆ ਦੇ ਕਿਸਾਨ ਵੀ ਲੂਡੋ ਖੇਡ ਕੇ ਜਾਗਰੂਕ ਹੋ ਰਹੇ ਹਨ ਅਤੇ ਇਹ ਉਨ੍ਹਾਂ ਦੀ ਭਾਸ਼ਾ ਵਿਚ ਹੀ ਬਣਾਈ ਗਈ ਹੈ, ਵੀਡੀਓ ਵੇਖੋ ਤੇ ਜਾਣੋ..