Ludhiana Weather Update: ਲੁਧਿਆਣਾ `ਚ ਸਰਦੀ ਸ਼ੁਰੂ ਹੋਣ `ਤੇ ਪਹਿਲੀ ਤੇਜ਼ ਬਾਰਿਸ਼, ਤਾਪਮਾਨ `ਚ ਆਈ ਗਿਰਾਵਟ
Ludhiana Weather Update: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਸਵੇਰ ਵੇਲੇ ਭਾਰੀ ਬਾਰਿਸ਼ ਲਗਾਤਾਰ ਜਾਰੀ ਹੈ। ਮੌਸਮ ਵਿਭਾਗ ਦੇ ਅਨੁਸਾਰ ਰਾਤ ਦੇ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਇਸ 'ਚ ਹੋਰ ਗਿਰਾਵਟ ਆਵੇਗੀ। ਲੁਧਿਆਣਾ 'ਚ ਸਰਦੀ ਸ਼ੁਰੂ ਹੋਣ 'ਤੇ ਪਹਿਲੀ ਤੇਜ਼ ਬਾਰਿਸ਼ ਵੀ ਸ਼ੁਰੂ ਹੋ ਗਈ ਹੈ। ਇਸ ਨਾਲ ਤਾਪਮਾਨ 'ਚ ਗਿਰਾਵਟ ਆਈ ਹੈ। ਮੌਸਮ ਵਿਭਾਗ ਦੀ ਭਿੱਖਣਵਾਣੀ ਦੇ ਅਨੁਸਾਰ ਵੀ ਅੱਜ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਸੀ। ਇਸ ਦੇ ਨਾਲ ਹੀ 11 ਜ਼ਿਲ੍ਹੇ ਅਜਿਹੇ ਹਨ ਜਿੱਥੇ ਮੀਂਹ ਦਾ ਅਲਰਟ ਦਿੱਤਾ ਗਿਆ ਹੈ ਅਤੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ।