Ludhiana News: ਮੋਟਰਸਾਈਕਲ ਸਵਾਰਾਂ ਨੇ ਪਿਸਤੌਲ ਦਿਖਾ ਕੇ ਸਾਈਕਲ ਸਵਾਰ ਨਾਲ ਕੀਤੀ ਲੁੱਟ
Ludhiana News: ਲੁਧਿਆਣਾ ਸ਼ਹਿਰ ਵਿੱਚ ਲੁੱਟ ਦੀ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲਏ ਰਹੀਆਂ ਹਨ। ਲੁਟੇਰੇ ਗਰੀਬ ਲੋਕਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾ ਰਹੇ ਹਨ। ਬੀਤੇ ਦਿਨ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਵੀ ਇੱਕ ਸਾਈਕਲ ਸਵਾਰ ਤੋਂ ਮੋਬਾਈਲ ਤੇ ਨਕਦੀ ਦੀ ਲੁੱਟ ਦੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ਉਤੇ ਵਾਰਦਾਤ ਨੂੰ ਅੰਜਾਮ ਦਿੱਤਾ। ਲੁਧਿਆਣਾ ਵਿੱਚ ਸਭ ਤੋਂ ਵੱਧ ਵਾਰਦਾਤਾਂ ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਵਾਪਰ ਰਹੀਆਂ ਹਨ।