Ludhiana cms cash van loot update: ਲੁਧਿਆਣਾ ਲੁੱਟ ਮਾਮਲੇ `ਚ ਨਵਾਂ ਅਪਡੇਟ , ਕੰਪਨੀ ਦੇ ਮੁਲਾਜ਼ਮ ਮਨਜਿੰਦਰ ਤੋਂ 50 ਲੱਖ ਹੋਰ ਬਰਾਮਦ, ਸੈਪਟਿਕ ਟੈਂਕ `ਚ ਲੁਕੋਏ ਸੀ ਪੈਸੇ
Jun 15, 2023, 20:26 PM IST
Ludhiana cms cash van loot update: ਲੁਧਿਆਣਾ ਪੁਲੀਸ ਵੱਲੋਂ ਲਗਾਤਾਰ ਲੁੱਟ ਦੇ ਮਾਮਲੇ 'ਚ ਇਕ ਤੋਂ ਬਾਅਦ ਇਕ ਖੁਲਾਸੇ ਕੀਤੇ ਜਾ ਰਹੇ ਹਨ। ਪੁਲਿਸ ਨੇ ਕੱਲ ਛੇਵੇਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਦੱਸਿਆ ਕਿ ਉਹਨਾਂ ਵੱਲੋਂ ਨਰਿੰਦਰ ਸਿੰਘ ਉਰਫ ਹੈਪੀ ਨੂੰ 25 ਲੱਖ ਰੁਪਏ ਦੀ ਰਾਸ਼ੀ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਇਕ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿਚ ਕੰਪਨੀ ਦੇ ਵਿਚ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਉਰਫ ਮਨੀ ਤੋਂ 50 ਲੱਖ ਰੁਪਏ ਦੀ ਲੁੱਟ ਹੋਈ ਹੋਰ ਰਾਸ਼ੀ ਵੀ ਪੁਲਿਸ ਨੇ ਬਰਾਮਦ ਕੀਤੀ ਹੈ ਜੋ ਉਸ ਨੇ ਘਰ ਦੇ ਸੈਪਟਿਕ ਟੈਂਕ ਦੇ ਵਿਚ ਲੁਕਾ ਕੇ ਰੱਖੀ ਹੋਈ ਸੀ। ਇਹ ਪੈਸੇ ਪੈਸੇ ਜਦੋਂ ਕੱਢੇ ਗਏ ਤਾਂ ਪੁਲਿਸ ਵੱਲੋਂ ਇੱਕ ਵੀਡੀਓ ਵੀ ਬਣਾਈ ਗਈ, ਜਿਸ ਵਿਚ ਵੇਖਿਆ ਜਾ ਸਕਦਾ ਹੈ ਕਿ ਭਿੱਜੇ ਹੋਏ ਨੋਟ ਪੁਲਿਸ ਦੀ ਟੀਮ ਨੇ ਬਰਾਮਦ ਕੀਤੇ। ਮਨਜਿੰਦਰ ਤੋਂ ਪੁੱਛਗਿੱਛ ਦੌਰਾਨ ਇਹ ਰਕਮ ਬਰਾਮਦ ਹੋਈ ਹੈ। ਪੁਲਿਸ ਹੁਣ ਤੱਕ ਇਸ ਮਾਮਲੇ ਦੇ ਵਿੱਚ ਕੁੱਲ 5 ਕਰੋੜ 75 ਲੱਖ 700 ਰੁਪਏ ਦੀ ਨਗਦੀ ਬਰਾਮਦ ਕਰ ਚੁੱਕੀ ਹੈ।