Ludhiana Triple Murder: ਟ੍ਰਿਪਲ ਕਤਲ ਮਾਮਲੇ ਵਿੱਚ ਸੀਸੀਟੀਵੀ ਵੀਡੀਓ ਆਈ ਸਾਹਮਣੇ, ਦੁੱਧ ਵਾਲਾ ਅਤੇ ਨੌਕਰਾਣੀ ਘਰ ਦਾ ਗੇਟ ਖੜਕਾਉਂਦੇ ਆਏ ਨਜ਼ਰ

Fri, 07 Jul 2023-5:26 pm,

Ludhiana Triple Murder: ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਦੇ ਵਿੱਚ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਅੱਜ ਸਵੇਰੇ ਹੀ ਇਸ ਬਾਰੇ ਜਾਣਕਾਰੀ ਮਿਲੀ ਜਦੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ। ਪਤੀ ਦਾ ਨਾਂ ਚਮਨ ਲਾਲ ਉਮਰ 72 ਸਾਲ ਜਦੋਂ ਕਿ ਪਤਨੀ ਦਾ ਨਾਮ ਸੁਰਿੰਦਰ ਕੌਰ ਉਮਰ 70 ਸਾਲ ਦੇ ਕਰੀਬ, ਜਦੋਂ ਕਿ ਉਨ੍ਹਾਂ ਦੀ ਮਾਤਾ ਬਚਨ ਕੌਰ ਨੇ ਉਮਰ 90 ਸਾਲ ਤੋਂ ਵਧੇਰੇ ਦੱਸੀ ਜਾ ਰਹੀ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰ ਉਨ੍ਹਾਂ ਨੂੰ ਅੱਜ ਸਵੇਰੇ ਹੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਜਦੋਂ ਉਹ ਘਰ ਪਹੁੰਚੇ ਤਾਂ ਤਿੰਨੇ ਹੀ ਮ੍ਰਿਤਕ ਹਾਲਤ ਦੇ ਵਿੱਚ ਪਏ ਸਨ। ਇਸ ਟ੍ਰਿਪਲ ਕਤਲ ਮਾਮਲੇ 'ਚ ਹੁਣ ਇਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿਸਦੇ ਵਿਚ ਦੁੱਧ ਵਾਲਾ ਅਤੇ ਨੌਕਰਾਣੀ ਘਰ ਦਾ ਗੇਟ ਖੜਕਾਉਂਦੇ ਹੋਏ ਨਜ਼ਰ ਆ ਰਹੇ ਹਨ, ਵੀਡੀਓ ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link