Maha Shivratri 2024: ਸ਼ਿਵਰਾਤਰੀ ਮੌਕੇ ਮੰਦਿਰਾਂ `ਚ ਸ਼ਿਵ ਭਗਤਾਂ ਦਾ ਉਮੜਿਆ ਸੈਲਾਬ; ਮੰਦਿਰਾਂ ਅੱਗੇ ਲੱਗੀਆਂ ਲੰਮੀਆਂ ਲਾਈਨਾਂ
Maha Shivratri 2024: ਅੱਜ ਪੂਰੇ ਵਿਸ਼ਵ ਮਹਾਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਮਹਾਸ਼ਿਵਰਾਤਰੀ ਦੇ ਦਿਨ ਮੰਦਿਰਾਂ ਵਿੱਚ ਸ਼ਿਵ ਭਗਤਾਂ ਦਾ ਸੈਲਾਬ ਉਮੜਿਆ ਹੈ। ਭਗਤਾਂ ਵੱਲੋਂ ਸ਼ਿਵਲਿੰਗ ਉਤੇ ਦੁੱਧ, ਗੰਗਾ ਜਲ, ਫਲ, ਭੇਲਪੱਤਰ ਅਤੇ ਸ਼ਹਿਦ ਚੜ੍ਹਾਇਆ ਗਿਆ ਹੈ। ਸ਼ਿਵ ਭਗਤਾਂ ਨੇ ਮੰਦਿਰਾਂ ਵਿੱਚ ਸ਼ਿਵ ਦਾ ਗੁਣਗਾਣ ਕੀਤਾ। ਪੰਜਾਬ ਦੇ ਮੰਦਿਰਾਂ ਵਿੱਚ ਸ਼ਰਧਾਲੂਆਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ।