Mahendra Dhoni Video: ਅਨੰਤ ਅੰਬਾਨੀ ਦੀ ਪ੍ਰੀ-ਵੈਡਿੰਗ `ਚ ਮਹਿੰਦਰ ਸਿੰਘ ਧੋਨੀ ਤੇ ਡਵੇਨ ਬ੍ਰਾਵੋ ਨੇ ਖੇਡਿਆ ਡਾਡੀਆਂ; ਦੇਖੋ ਖੂਬਸੂਰਤ ਵੀਡੀਓ
Mahendra Dhoni Video: ਰਿਲਾਇੰਸ ਇੰਡਸਟਰੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਗੁਜਰਾਤ ਦੇ ਜਾਮਨਗਰ ਵਿੱਚ ਆਪਣੀ ਪ੍ਰੀ-ਵੈਡਿੰਗ ਦਾ ਜਸ਼ਨ ਮਨਾ ਰਹੇ ਹਨ।
ਇਸ ਮੌਕੇ ਵੱਡੀ ਗਿਣਤੀ ਵਿੱਚ ਸਿਤਾਰੇ ਪੁੱਜੇ ਹੋਏ ਹਨ। ਇਨ੍ਹਾਂ ਵਿੱਚ ਬਾਲੀਵੁੱਡ, ਪਾਲੀਵੁੱਡ ਅਤੇ ਹਾਲੀਵੁੱਡ ਦੇ ਸਿਤਾਰੇ ਆਪਣੀ ਹਾਜ਼ਰੀ ਲਗਵਾ ਰਹੇ ਹਨ। ਇਸ ਤੋਂ ਕ੍ਰਿਕਟ ਜਗਤ ਤੋਂ ਵੀ ਦਿੱਗਜ ਪੁੱਜੇ ਹੋਏ ਹਨ।
ਇਸ ਦੌਰਾਨ ਭਾਰਤੀ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਤੇ ਵੈਸਟਇੰਡੀਜ਼ ਟੀਮ ਦੇ ਸਾਬਕਾ ਮੈਂਬਰ ਡਵੇਨ ਬ੍ਰਾਵੋ ਡਾਡੀਆਂ ਖੇਡਦੇ ਹੋਏ ਨਜ਼ਰ ਆਏ। ਇਸ ਦੌਰਾਨ ਮਹਿੰਦਰ ਸਿੰਘ ਧੋਨੀ ਦੀ ਪਤਨੀ ਵੀ ਡਾਡੀਆਂ ਖੇਡ ਰਹੀ ਹੈ।