Shiromani Akali Dal News: ਅਕਾਲੀ ਦਲ ਦੇ ਪ੍ਰਧਾਨ ਦਾ ਅਸਤੀਫ਼ਾ ਮੰਗਣ ਵਾਲਿਆਂ ਨੂੰ ਮਹੇਸ਼ਇੰਦਰ ਗਰੇਵਾਲ ਨੇ ਵਿਖਾਇਆ ਸ਼ੀਸ਼ਾ
ਰਵਿੰਦਰ ਸਿੰਘ Tue, 25 Jun 2024-7:39 pm,
Shiromani Akali Dal News: ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਨਾਰਾਜ਼ ਚੱਲ ਰਹੇ ਆਗੂਆਂ ਵੱਲੋਂ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਤੋਂ ਬਾਅਦ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਵੱਡੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਸਿਧਾਤ ਹੈ, ਹਰ ਗੱਲ ਦਾ ਇੱਕ ਤਰਕ ਹੈ ਜੋ ਵੀ ਕੰਮ ਹੁੰਦਾ ਹੈ, ਉਹ ਕਾਨੂੰਨੀ ਤੌਰ ਉਤੇ ਹੁੰਦਾ ਹੈ। ਉਨ੍ਹਾ ਨੇ ਅੱਗੇ ਕਿਹਾ ਕਿ ਜਿਨ੍ਹਾਂ ਦਾ ਅਸਤੀਫ਼ਾ ਇਹ ਮੰਗਦੇ ਹਨ ਉਹ ਤਾਂ ਜਿੱਤ ਗਏ ਹਨ ਅਤੇ ਜੋ ਅਸਤੀਫ਼ਾ ਮੰਗ ਰਹੇ ਹਨ ਉਹ ਹਾਰ ਗਏ ਹਨ। ਜਿਨ੍ਹਾਂ ਕੋਲ ਕੋਈ ਸੰਵਿਧਾਨਿਕ ਅਧਿਕਾਰ ਹੀ ਨਹੀਂ ਹੈ ਉਹ ਜਿੰਨਾ ਕੁਝ ਮਰਜ਼ੀ ਕਹਿ ਲੈਣ।