Mahira Sharma Video: ਮਹਿਰਾ ਸ਼ਰਮਾ ਦੀ ਸੋਸ਼ਲ ਮੀਡੀਆ `ਤੇ ਖੂਬਸੂਰਤ ਵੀਡੀਓ ਹੋ ਰਹੀ ਵਾਇਰਲ, ਪ੍ਰਸ਼ੰਸਕ ਕਰ ਰਹੇ ਪਸੰਦ
ਬਿੱਗ ਬੌਸ ਸ਼ੋਅ 13 ਦੀ ਪ੍ਰਤੀਯੋਗੀ ਮਾਹਿਰਾ ਸ਼ਰਮਾ ਸੋਸ਼ਲ ਮੀਡੀਆ ਉਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਸ਼ੋਅ ਤੋਂ ਬਾਅਦ ਅਦਾਕਾਰਾ ਟੀਵੀ ਦੀ ਦੁਨੀਆ 'ਚ ਮਸ਼ਹੂਰ ਹੋ ਗਈ। ਮਾਹਿਰਾ ਤੇ ਪਾਰਸ ਛਾਬੜਾ ਸਲਮਾਨ ਖਾਨ ਦੇ ਸ਼ੋਅ 'ਚ ਕਾਫੀ ਨਜ਼ਦੀਕ ਸਨ, ਜਦਕਿ ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦਾ ਕਾਫੀ ਝਗੜਾ ਹੁੰਦਾ ਸੀ। ਹਾਲ ਵਿੱਚ ਮਾਹਿਰਾ ਸ਼ਰਮਾ ਦੀ ਇੱਕ ਬਹੁਤ ਹੀ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।