Mahira Sharma Video: ਮਾਹਿਰਾ ਸ਼ਰਮਾ ਨੇ ਗਣਪੱਤੀ ਦੇ ਦਰਸ਼ਨਾਂ ਦੀ ਵੀਡੀਓ ਕੀਤੀ ਸਾਂਝੀ; ਪ੍ਰਸ਼ੰਸਕ ਕਰ ਰਹੇ ਹਨ ਖੂਬ ਪਸੰਦ
ਬਿੱਗ ਬੌਸ ਸ਼ੋਅ 13 ਦੀ ਕੰਟੈਸਟੈਂਟ ਮਾਹਿਰਾ ਸ਼ਰਮਾ ਆਪਣੇ ਸਟਾਈਲ ਨਾਲ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਉਂਦੀ ਰਹਿੰਦੀ ਹੈ। ਇਸ ਸ਼ੋਅ ਤੋਂ ਬਾਅਦ ਅਦਾਕਾਰਾ ਟੀਵੀ ਦੀ ਦੁਨੀਆ 'ਚ ਮਸ਼ਹੂਰ ਹੋ ਗਈ। ਮਾਹਿਰਾ ਤੇ ਪਾਰਸ ਛਾਬੜਾ ਸਲਮਾਨ ਖਾਨ ਦੇ ਸ਼ੋਅ 'ਚ ਕਾਫੀ ਨਜ਼ਦੀਕ ਸਨ, ਜਦਕਿ ਸ਼ਹਿਨਾਜ਼ ਗਿੱਲ ਨਾਲ ਉਨ੍ਹਾਂ ਦਾ ਕਾਫੀ ਝਗੜਾ ਹੁੰਦਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਹੁਣ ਵੀ ਸ਼ਹਿਨਾਜ਼ ਤੇ ਮਾਹਿਰਾ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਆਪਸ ਵਿੱਚ ਲੜਦੇ ਨਜ਼ਰ ਆਉਂਦੇ ਰਹਿੰਦੇ ਹਨ। ਹਾਲ ਵਿੱਚ ਮਾਹਿਰਾ ਸ਼ਰਮਾ ਦੀ ਬੱਪਾ ਗਣਪੱਤੀ ਦੇ ਦਰਸ਼ਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ।