INDIA Alliance News: ਮਲਿਕਅਰਜੁਨ ਖੜਗੇ ਨੂੰ `ਇੰਡੀਆ ਗਠਜੋੜ` ਦਾ ਕਨਵੀਨਰ ਕੀਤਾ ਨਿਯੁਕਤ
ਲੋਕ ਸਭਾ ਚੋਣਾਂ ਤੋਂ ਪਹਿਲਾਂ ਬਣੇ ਵਿਰੋਧੀ ਗੱਠਜੋੜ 'ਇੰਡੀਆ' ਨੂੰ ਪ੍ਰਧਾਨਗੀ ਮਿਲਣ ਜਾ ਰਿਹਾ। ਸੂਤਰਾਂ ਮੁਤਾਬਕ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਨਾਂ 'ਇੰਡੀਆ' ਗਠਜੋੜ ਦੇ ਚੇਅਰਪਰਸਨ ਵਜੋਂ ਫਾਈਨਲ ਕਰ ਲਿਆ ਗਿਆ ਹੈ। ਹਾਲਾਂਕਿ ਅਜੇ ਤੱਕ ਖੜਗੇ ਦੇ ਨਾਂ ਦਾ ਅਧਿਕਾਰਕ ਤੌਰ ਉਤੇ ਐਲਾਨ ਨਹੀਂ ਕੀਤਾ ਗਿਆ ਹੈ। ਪਿਛਲੇ ਕਈ ਦਿਨਾਂ ਤੋਂ ਗੱਠਜੋੜ ਦੀ ਪ੍ਰਧਾਨਗੀ ਨੂੰ ਲੈ ਕੇ ਹੰਗਾਮਾ ਚੱਲ ਰਿਹਾ ਸੀ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੋਂ ਲੈ ਕੇ ਲਾਲੂ ਪ੍ਰਸਾਦ ਯਾਦਵ ਤੱਕ ਦੇ ਨਾਵਾਂ ਦੇ ਚਰਚੇ ਚੱਲ ਰਹੇ ਸਨ।