Aman Arora News: ਚਰਨਜੀਤ ਚੰਨੀ ਦੇ ਵਿਵਾਦਤ ਬਿਆਨ ਤੇ ਮੁਆਫੀ `ਤੇ ਅਮਨ ਅਰੋੜਾ ਨੇ ਦਿੱਤੀ ਪ੍ਰਤੀਕਿਰਿਆ
Aman Arora News: ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਨਰਜੀਤ ਸਿੰਘ ਚੰਨੀ ਦੇ ਵਿਵਾਦਤ ਬਿਆਨ ਤੇ ਮੁਆਫੀਨਾਮੇ ਉਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਪ੍ਰਤੀਕਿਰਿਆ ਸਾਹਮਣਮੇ ਆਈ ਹੈ। ਉਨ੍ਹਾਂ ਨੇ ਕਿਹਾ ਕਿ ਚੰਨੀ ਸਾਹਿਬ ਮੁਆਫੀ ਮੰਗ ਕੇ ਹਰ ਵਾਰੀ ਨਿਕਲ ਜਾਂਦੇ ਹਨ ਪਰ ਮੈਂ ਸਮਝਦਾ ਕਿ ਉਹ ਆਦਤਨ ਜਾਣਬੁੱਝ ਕੇ ਅਤੇ ਖਾਸ ਤੌਰ ਉਤੇ ਉਨ੍ਹਾਂ ਨੂੰ ਜਿਹੜੇ ਚੁਟਕਲੇ ਸੁਣਾਉਂਦੇ ਹਨ ਉਹ ਮਹਿਲਾਵਾਂ ਦੇ ਨਾਲ ਸਬੰਧਤ ਹੀ ਕਿਉਂ ਹੁੰਦੇ ਹਨ। ਜਦ ਵੀ ਚੰਨੀ ਸਾਹਿਬ ਦਾ ਕੋਈ ਬਿਆਨ ਆਉਂਦਾ ਹੈ ਤਾਂ ਉਹ ਬਿਆਨ ਕੀਤੇ ਨਾ ਕਿਤੇ ਸਾਡੀਆਂ ਮਾਵਾਂ ਭੈਣਾਂ ਦੇ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਵਾਲਾ ਹੁੰਦਾ ਹੈ।