Mankirat Aulakh latest news: ਪੰਜਾਬੀ ਗਾਇਕ ਮਨਕੀਰਤ ਔਲਖ ਦਾ ਪਿੱਛਾ ਕਰਦੇ ਨਜ਼ਰ ਆਏ 3 ਨੌਜਵਾਨ, CCTV `ਚ ਕੈਦ ਹੋਈਆਂ ਗੱਡੀਆਂ ਤੇ ਬਾਈਕ
Apr 13, 2023, 20:13 PM IST
Mankirat Aulakh latest news: ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਨਕੀਰਤ ਔਲਖ ਦੀ ਕਾਰ ਦਾ ਪਿੱਛਾ ਕਰਦੇ ਹੋਏ 3 ਨੌਜਵਾਨ ਨਜ਼ਰ ਆਏ। ਮਨਕੀਰਤ ਦੇ ਗੰਨਮੈਨ ਨੇ ਮੁੰਡਿਆਂ ਨੂੰ ਰੁਕਣ ਲਈ ਕਿਹਾ ਤਾਂ ਉਹ ਫਰਾਰ ਹੋ ਗਏ। ਘਟਨਾ CCTV 'ਚ ਕੈਦ ਹੋਈ ਜਿਸ ਵਿਚ ਗੱਡੀਆਂ ਤੇ 1 ਬਾਈਕ ਮਨਕੀਰਤ ਔਲਖ ਦੀ ਕਾਰ ਦਾ ਪਿੱਛਾ ਕਰਦੇ ਹੋਏ ਦਿੱਖ ਰਹੀ ਹੈ। ਦੱਸ ਦਈਏ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਕਈ ਗਾਇਕਾਂ ਤੇ ਅਦਾਕਾਰਾਂ ਨੂੰ ਜਾਣੋ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ।