ਆਪਣੇ ਪੁੱਤ ਇਮਤਿਆਜ਼ ਨੂੰ ਪਹਿਲੀ ਵਾਰ ਭਾਰਤ ਲੈਕੇ ਆਏ ਮਨਕੀਰਤ ਔਲਖ, ਸਾਂਝਾ ਕੀਤਾ ਪਿਆਰਾ ਵੀਡੀਓ
Dec 14, 2022, 17:57 PM IST
ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਮਨਕੀਰਤ ਔਲਖ ਆਪਣੇ ਪੁੱਤ ਇਮਤਿਆਜ਼ ਨੂੰ ਪਹਿਲੀ ਵਾਰ ਭਾਰਤ ਲੈਕੇ ਆਏ ਅਤੇ ਇੰਸਟਾਗ੍ਰਾਮ ਤੇ ਵੀਡੀਓ ਸਾਂਝਾ ਕੀਤਾ। ਪ੍ਰਸ਼ੰਸਕ ਵੀਡੀਓ ਨੂੰ ਕਾਫੀ ਪਿਆਰ ਅਤੇ ਪਸੰਦ ਕਰ ਰਹੇ ਹਨ। ਮਨਕੀਰਤ ਔਲਖ ਆਪਣੀ ਨਿੱਜੀ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਲੈਕੇ ਇੰਟਰਨੇਟ ਤੇ ਛਾਏ ਰਹਿੰਦੇ ਹਨ। ਮਨਕੀਰਤ ਅਕਸਰ ਹੀ ਆਪਣੇ ਬੇਟੇ ਇਮਤਿਆਜ਼ ਦੀਆਂ ਫੋਟੋਜ਼ ਤੇ ਵੀਡੀਓਜ਼ ਸੋਸ਼ਲ ਮੀਡਿਆ ਤੇ ਸ਼ੇਅਰ ਕਰਦੇ ਰਹਿੰਦੇ ਹਨ।