Mankirt Aulakh Video: ਮਨਕੀਰਤ ਔਲਖ `ਤੇ ਹੋਏ ਹਮਲੇ ਦਾ ਸੱਚ ਕੀ, ਕੀ ਇਹ ਵੀਡੀਓ ਕਿਸੇ ਸ਼ੂਟ ਦਾ ਹੈ?
Mankirt Aulakh Video: ਪੰਜਾਬੀ ਗਾਇਕ ਮਨਕੀਰਤ ਔਲਖ ਦੀ ਇੱਕ ਵੀਡੀਓ ਸੋਸ਼ਲ ਮੀਡੀਓ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਨੂੰ ਜਾਣ ਪ੍ਰਸ਼ੰਸਕ ਵੀ ਹੈਰਾਨ ਰਹਿ ਜਾਣਗੇ। ਦਰਅਸਲ ਇਸ ਵੀਡੀਓ ਵਿੱਚ ਔਲਖ ਦੇ ਚਿਹਰੇ ਉੱਪਰ ਸੱਟਾਂ ਲੱਗੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ। ਜਿੱਥੇ ਕਲਾਕਾਰ ਦੀ ਅਜਿਹੀ ਹਾਲ ਵੇਖ ਪ੍ਰਸ਼ੰਸਕਾਂ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ, ਉੱਥੇ ਹੀ ਕਈ ਲੋਕਾਂ ਵੱਲੋਂ ਮਨਕੀਰਤ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਹੈ।