Punjab News: ਬਹਿਰੀਨ `ਚ ਜੇਤੂ ਕਬੱਡੀ ਖਿਡਾਰੀ ਗੁਰਪ੍ਰਰੀਤ ਸਿੰਘ ਦਾ ਮਾਨਸਾ ਪਿੰਡ ਵਾਸੀਆਂ ਨੇ ਕੀਤਾ ਸ਼ਾਨਦਾਰ ਸਵਾਗਤ
Punjab News: ਮਾਨਸਾ ਦੇ ਨੇੜਲੇ ਪਿੰਡ ਬਰ੍ਹੇ ਸਾਹਿਬ ਦਾ ਰਹਿਣ ਵਾਲਾ ਨੌਜਵਾਨ ਗੁਰਪ੍ਰੀਤ ਸਿੰਘ, ਜੋ ਕਿ ਕਾਫੀ ਸਮੇਂ ਤੋਂ ਕਬੱਡੀ ਦੀ ਤਿਆਰੀ ਕਰ ਰਿਹਾ ਸੀ, ਕਬੱਡੀ ਖੇਡ ਕੇ ਬਹਿਰੀਨ ਚਲਾ ਗਿਆ ਸੀ। ਅੱਜ ਉਹ ਜਦੋਂ ਪਿੰਡ ਪਹੁੰਚਿਆ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਗੁਰਪ੍ਰੀਤ ਸਿੰਘ ਨੌਜਵਾਨਾਂ ਲਈ ਮਿਸਾਲ ਬਣਿਆ ਹੈ। ਉਹ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਹੈ। ਬਹਿਰੀਨ ਵਿਖੇ ਕਬੱਡੀ ਕੱਪ ਜਿੱਤ ਕੇ ਮਾਨਸਾ ਪਹੁੰਚੇ ਨੌਜਵਾਨ ਗੁਰਪ੍ਰੀਤ ਦਾ ਪਿੰਡ ਵਾਸੀਆਂ ਨੇ ਸਵਾਗਤ ਕੀਤਾ। ਗੁਰਪ੍ਰੀਤ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਕਬੱਡੀ ਦੀ ਤਿਆਰੀ ਕਰ ਰਿਹਾ ਸੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਹ ਖੇਡਣ ਗਿਆ।